ਏ.ਡੀ.ਜੀ.ਪੀ. ਅਮਰਜੀਤ ਸਿੰਘ ਰਾਏ ਨੇ ‘ਸਾਡਾ ਪੰਜਾਬ’ ਕਿਤਾਬ ਦੇ ਲੇਖਕ ਮੁਨੀਸ਼ ਜਿੰਦਲ ਦੇ ਕੋਚਿੰਗ ਕੈਂਪਸ ਦਾ ਕੀਤਾ ਉਦਘਾਟਨ
ਚੰਡੀਗੜ/ਐਸਏਐਸ ਨਗਰ: ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਇੰਟੈਲੀਜੈਂਸ ਅਮਰਦੀਪ ਸਿੰਘ ਰਾਏ ਨੇ ਐਤਵਾਰ ਨੂੰ ਮੁਹਾਲੀ ਵਿਖੇ ਸਿਵਲ ਸਰਵਿਸਸ ਦੀ ਤਿਆਰੀ ਕਰਵਾਉਣ ਵਾਲੇ ‘ਸਾਡਾ ਪੰਜਾਬ’ ਕੋਚਿੰਗ ਇੰਸਟੀਚਿਊਟ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਇਸ ਕੈਂਪਸ ਦੀ ਸਥਾਪਨਾ, ਪੰਜਾਬ ਰਾਜ ਸਬੰਧੀ ਆਮ ਗਿਆਨ ’ਤੇ ਅਧਾਰਤ ਕਿਤਾਬਾਂ ‘ਸਾਡਾ ਪੰਜਾਬ’ ਅਤੇ ‘ਦਿ ਪੰਜਾਬ ਰਿਵਿਉ ‘ ਦੇ ਮਸ਼ਹੂਰ ਲੇਖਕ ਮੁਨੀਸ਼ ਜਿੰਦਲ ਦੁਆਰਾ ਕੀਤੀ ਗਈ ਹੈ ਤਾਂ ਜੋ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (ਆਈ.ਏ.ਐਸ.), ਪੰਜਾਬ ਸਿਵਲ ਸੇਵਾਵਾਂ(ਪੀ.ਸੀ.ਐਸ.) ਅਤੇ ਹੋਰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾ ਸਕੇ। ਏਡੀਜੀਪੀ ਰਾਏ ਨੇ ਰਸਮੀ ਤੌਰ ‘ਤੇ ਅਦਾਰੇ ਦਾ ਬਰੋਸ਼ਰ ਲਾਂਚ ਕਰਦੇ ਹੋਏ ਕਿਹਾ ਕਿ ਮਿਆਰੀ ਸਿੱਖਿਆ ਹੀ ਵਿਦਿਆਰਥੀਆਂ ਨੂੰ ਉਨਾਂ ਦੇ ਸਬੰਧਤ ਖੇਤਰਾਂ ਵਿੱਚ ਉੱਤਮਤਾ ਪ੍ਰਦਾਨ ਕਰ ਸਕਦੀ ਹੈ।
ਦਰਬਾਰ ਸਾਹਿਬ ਦੀ ਘਟਨਾ ‘ਤੇ ਕਾਂਗਰਸ ਸਖ਼ਤ || D5 Channel Punjabi
ਉਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਵੱਖ-ਵੱਖ ਪੱਧਰਾਂ ‘ਤੇ ਮੁਕਾਬਲਾ ਪ੍ਰੀਖਿਆਵਾਂ ਔਖੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਚਾਹਵਾਨ ਵਿਦਿਆਰਥੀਆਂ ਨੂੰ ਰਣਨੀਤਕ ਤੌਰ ‘ਤੇ ਤਿਆਰੀ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਪਹਿਲਾਂ ਸਿਵਲ ਸੇਵਾਵਾਂ ਦੇ ਚਾਹਵਾਨਾਂ ਵਿਦਿਆਰਥੀਆਂ ਨੂੰ ਆਪਣੀ ਤਿਆਰੀ ਲਈ ਦੂਜੇ ਰਾਜਾਂ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਇਸ ਕੈਂਪਸ ਦੇ ਖੁੱਲਣ ਨਾਲ ਵਿਦਿਆਰਥੀਆਂ ਨੂੰ ਕਿਸੇ ਹੋਰ ਸੂਬਿਆਂ ’ਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਮੌਕੇ ‘ਤੇ ਏਡੀਜੀਪੀ ਰਾਏ ਨੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪੀਜੀਆਈ ਕੁਮਾਰ ਗੌਰਵ ਧਵਨ ਨਾਲ ਸਿਵਲ ਸੇਵਾਵਾਂ ਵਿੱਚ ਪਹਿਲਾਂ ਹੀ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
CM ਚੰਨੀ ਦੀ ਇੱਕ ਹੋਰ ਵੀਡੀਓ ਵਾਇਰਲ || D5 Channel Punjabi
ਜਿੰਦਲ ਨੇ ਕਿਹਾ ਕਿ ਮੇਰਾ ਟੀਚਾ ਚਾਹਵਾਨ ਵਿਦਿਆਰਥੀਆਂ ਦੀ ਸਮਰੱਥਾ ਨੂੰ ਸੁਚੱਜੇ ਢੰਗ ਨਾਲ ਵਰਤੋ ਵਿੱਚ ਲਿਆਉਣਾ ਹੈ ਤਾਂ ਜੋ ਉਹ ਸਰਗਰਮ ਤਰੀਕੇ ਨਾਲ ਇਸ ਚੁਣੌਤੀ ਅਤੇ ਮੁਕਾਬਲੇ ਭਰੀ ਦੁਨੀਆ ਵਿੱਚ ਵਧੇਰੇ ਚੰਗੇ ਢੰਗ ਨਾਲ ਪ੍ਰਦਰਸ਼ਨ ਕਰ ਸਕਣ। ਉਨਾਂ ਕਿਹਾ ਕਿ ਸਿਵਲ ਸੇਵਾ ਦੀ ਤਿਆਰੀ ਮਨੁੱਖ ਨੂੰ ਕਾਬਲ ਅਤੇ ਉੱਤਮ ਬਣਾਉਂਦੀ ਹੈ। ਜੇਕਰ ਤਿਆਰੀ ਕਰਨ ਤੋਂ ਬਾਅਦ ਕਿਸੇ ਦੀ ਚੋਣ ਸਿਵਲ ਸੇਵਾ ਦੀ ਪ੍ਰੀਖਿਆ ਵਿੱਚ ਨਹੀਂ ਵੀ ਹੁੰਦੀ ਤਾਂ ਵੀ ਉਹ ਕਿਸੇ ਹੋਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.