Breaking NewsD5 specialNewsPunjabTop News

ਕੋਲੇ ਦੀ ਕਮੀ ਦੇ ਚੱਲਦਿਆਂ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟ ਬੰਦ

ਪਟਿਆਲਾ : ਕੋਲੇ ਦੀ ਕਮੀ ਦੇ ਚੱਲਦਿਆਂ ਪੰਜਾਬ ‘ਚ ਦੋਵੇਂ ਸਰਕਾਰੀ ਥਰਮਲ ਪਲਾਂਟ ਬੰਦ ਹੋ ਗਏ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਰੋਪੜ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ‘ਚ ਬਿਜਲੀ ਦੀ ਪੈਦਾਵਾਰ ਬੰਦ ਕਰ ਦਿੱਤੀ ਹੈ ਕਿਉਂਕਿ ਕੋਲਾ ਖ਼ਤਮ ਹੋ ਗਿਆ ਹੈ ਅਤੇ ਇਸ ਕਾਰਨ ਦੋਵੇਂ ਪਲਾਂਟਾਂ ਨੂੰ ਚਲਾਉਣਾ ਮੁਸ਼ਕਿਲ ਹੈ। ਹੁਣ ਪੰਜਾਬ ਨੂੰ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਪਾਵਰ ਮਿਲ ਰਹੀ ਹੈ ਅਤੇ ਇਸ ਤੋਂ ਇਲਾਵਾ ਹਾਈਡਰੋ ਪਾਵਰ ਯੂਨਿਟ ਨਾਲ ਚੱਲ ਰਿਹਾ ਹੈ।

ਨਿਹੰਗ ਸਿੰਘ ਦੀ ਤੋਮਰ ਨਾਲ ਤਸਵੀਰ ਦਾ ਸੱਚ ! ਕਿਸਾਨ ਆਗੂਆਂ ਦਾ ਵੱਡਾ ਬਿਆਨ || D5 Channel Punjabi

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜੀਵੀਕੇ ਤੋਂ 150 ਮੈਗਾਵਾਟ, ਤਲਵੰਡੀ ਸਾਬੋ ਤੋਂ 1236 ਮੈਗਾਵਾਟ ਅਤੇ ਰਾਜਪੁਰਾ ਤੋਂ 1325 ਮੈਗਾਵਾਟ ਬਿਜਲੀ ਪ੍ਰਾਪਤ ਹੋਈ ਹੈ। ਬਾਰਿਸ਼ ਹੋਣ ਦੇ ਕਾਰਨ ਬਿਜਲੀ ਦੀ ਮੰਗ ‘ਚ ਭਾਰੀ ਕਮੀ ਆਈ ਹੈ ਅਤੇ ਇਸ ਕਾਰਨ ਕੋਈ ਜ਼ਿਆਦਾ ਕੱਟ ਨਹੀਂ ਲੱਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button