ਕੋਵਿਡ ਮਹਾਮਾਰੀ ਦੀ ਰੋਕਥਾਮ ਲਈ ਸ਼੍ਰੀਲੰਕਾ ਨੇ ਦੇਸ਼ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ‘ਤੇ ਲਗਾਈ ਰੋਕ
ਕੋਲੰਬੋ : ਸ਼੍ਰੀਲੰਕਾ ਸਰਕਾਰ ਨੇ ਦੇਸ਼ ‘ਚ ਸੰਸਾਰਿਕ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਸ਼ੁੱਕਰਵਾਰ ਤੋਂ ਅਗਲੇ 10 ਦਿਨਾਂ ਲਈ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਦੀਆਂ ਦੇਸ਼ ‘ਚ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਟਾਪੂ ਦੇਸ਼ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ ਸਭ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਸਨ ਅਤੇ ਮੌਤਾਂ ਹੋਈਆਂ ਸਨ। ਸ਼੍ਰੀਲੰਕਾ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਬੁੱਧਵਾਰ ਨੂੰ ਕਿਹਾ ਕਿ ਉਡਾਣਾਂ ‘ਤੇ ਰੋਕ 21 ਮਈ ਦੀ ਅੱਧੀ ਰਾਤ ਤੋਂ ਲੈ ਕੇ 31 ਮਈ ਦੀ ਅੱਧੀ ਰਾਤ ਤੱਕ ਪ੍ਰਭਾਵੀ ਰਹੇਗੀ।
ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !
ਅਥਾਰਿਟੀ ਨੇ ਕਿਹਾ ਕਿ ਜਿਹੜੇ ਯਾਤਰੀਆਂ ਨੇ ਦੇਸ਼ ਤੋਂ ਬਾਹਰ ਜਾਣਾ ਹੈ ਉਨ੍ਹਾਂ ਨੂੰ ਹੋਰ ਅੰਤਰਰਾਸ਼ਟਰੀ ਟ੍ਰਾਂਸਿਟ ਜਹਾਜ਼ਾਂ (12 ਘੰਟੇ ਤੋਂ ਘੱਟ ਦੇ ਠਹਿਰਾਅ ਸਮੇਂ ਦੇ ਨਾਲ) ਜ਼ਰੀਏ ਅਤੇ ਦੇਸ਼ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਤੋਂ ਇਸ ਮਿਆਦ ਦੌਰਾਨ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਸਥਾਨਕ ਮੀਡੀਆ ਅਨੁਸਾਰ ਹਵਾਬਾਜ਼ੀ ਅਥਾਰਿਟੀ ਨੇ ਇਨ੍ਹਾਂ ਪਾਬੰਦੀਆਂ ਵਿਚ ਚਾਰ ਰਿਆਇਤਾਂ ਦੀ ਸੂਚੀ ਜਾਰੀ ਕੀਤੀ ਹੈ। ਮਤਲਾ ਰਾਜਪਕਸ਼ੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਐਮਰਜੈਂਸੀ ਜਹਾਜ਼ਾਂ ਦਾ ਰਸਤਾ ਤਬਦੀਲੀ, ਕਾਰਗੋ ਸੰਚਾਲਨ ਅਤੇ ਮਨੁੱਖੀ ਉਡਾਣਾਂ, ਤਕਨੀਕੀ ਕਾਰਨਾਂ ਤੋਂ ਜਹਾਜ਼ਾਂ ਦਾ ਉਤਰਨਾ ਅਤੇ ਯਾਤਰੀ ਰਹਿਤ ਜਹਾਜ਼ਾਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਹੋਵੇਗੀ।
ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !
ਪਹਿਲਾਂ ਜਿਹੜੀ ਘੋਸ਼ਣਾ ਹੋਈ ਸੀ ਉਸ ਮੁਤਾਬਕ ਸ਼੍ਰੀਲੰਕਾ ਸ਼ੁੱਕਰਵਾਰ (21 ਮਈ) ਤੋਂ ਯਾਤਰਾ ਪਾਬੰਦੀਆਂ ਦੇ ਮਾਧਿਅਮ ਤੋਂ ਲਗਾਤਾਰ ਤਾਲਾਬੰਦੀ ਵੱਲ ਪਰਤੇਗਾ।ਆਵਾਜਾਈ ‘ਤੇ ਪਾਬੰਦੀਆਂ 21 ਮਈ ਨੂੰ ਰਾਤ 11 ਵਜੇ ਤੋਂ 25 ਮਈ ਨੂੰ ਸਵੇਰੇ 4 ਵਜੇ ਤੱਕ ਜਾਰੀ ਰਹਿਣਗੀਆਂ। ਇਹ 25 ਮਈ ਨੂੰ ਰਾਤ 11 ਵਜੇ ਤੋਂ ਮੜ ਲਾਗੂ ਹੋ ਕੇ 29 ਮਈ ਤੱਕ ਜਾਰੀ ਰਹਿਣਗੀਆਂ। ਸ਼੍ਰੀਲੰਕਾ ਵਿਚਬੁੱਧਵਾਰ ਨੂੰ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਵੱਧ 3623 ਮਾਮਲੇ ਦਰਜ ਕੀਤੇ ਗਏ ਸਨ। ਉੱਥੇ 36 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.