Breaking NewsD5 specialNewsSportsTop News

94 ਸਾਲ ਦੀ ਭਗਵਾਨੀ ਦੇਵੀ 100 ਮੀਟਰ ਦੀ ਦੌੜ ‘ਚ ਬਣੀ ਵਿਸ਼ਵ ਚੈਂਪੀਅਨ, ਜਿੱਤਿਆ Gold Medal

ਟਾਂਪਰੋ : ਭਾਰਤ ਦੀ 94 ਸਾਲਾ ਦੌੜਾਕ ਭਗਵਾਨੀ ਦੇਵੀ ਨੇ ਟਾਂਪਰੋ ‘ਚ ਆਯੋਜਿਤ ਵਿਸ਼ਵ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ ‘ਚ 100 ਮੀਟਰ ਸਪ੍ਰਿੰਟ ‘ਚ ਸੋਨ ਤਮਗ਼ਾ ਜਿੱਤ ਕੇ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਹਾਸਲ ਕਰ ਲਿਆ ਹੈ। ਉਨ੍ਹਾਂ ਨੇ 24.74 ਸੈਕਿੰਡ ਦੇ ਸਮੇਂ ਨਾਲ ਸੋਨ ਤਮਗ਼ਾ ਆਪਣੇ ਨਾਂ ਕੀਤਾ। ਭਗਵਾਨੀ ਦੇਵੀ ਨੇ ਸ਼ਾਟਪੁੱਟ ‘ਚ ਵੀ ਕਾਂਸੀ ਤਮਗ਼ਾ ਹਾਸਲ ਕੀਤਾ।

ਕਿਸਾਨਾਂ ਦੇ ਹੱਕ ’ਚ ਮਾਨ ਦਾ ਵੱਡਾ ਫ਼ੈਸਲਾ, Moosewala ਦੇ ਕਾਤਲ ਗਿਫ਼੍ਰਤਾਰ? ਖ਼ਤਰੇ ‘ਚ Raghav Chadha ਦੀ ਚੇਅਰਮੈਨੀ

ਭਗਵਾਨੀ ਦੇਵੀ ਦੀ ਇਸ ਉਪਲੱਬਧੀ ‘ਤੇ ਖੇਡ ਵਿਭਾਗ, ਨੌਜਵਾਨ ਮਾਮਲੇ ਤੇ ਖੇਡ ਮੰਤਰਾਲਾ ਨੇ ਕਿਹਾ, ‘ਭਾਰਤ ਦੀ 94 ਸਾਲਾ ਭਗਵਾਨੀ ਦੇਵੀ ਜੀ ਨੇ ਇਕ ਵਾਰ ਮੁੜ ਸਾਬਤ ਕਰ ਦਿੱਤਾ ਹੈ ਕਿ ਉਮਰ ਕੋਈ ਅੜਿੱਕਾ ਨਹੀਂ ਹੈ। ਅਸਲ ‘ਚ ਸ਼ਲਾਘਾਯੋਗ ਕੋਸ਼ਿਸ਼। ਵਰਲਡ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ 29 ਜੂਨ ਤੋਂ 10 ਜੁਲਾਈ ਤਕ ਟਾਂਪਰੋ ‘ਚ ਆਯੋਜਿਤ ਕੀਤੀ ਗਈ। ਇਹ 35 ਸਾਲ ਤੇ ਉਸ ਤੋਂ ਵੱਧ ਉਮਰ ਦੇ ਪੁਰਸ਼ ਤੇ ਮਹਿਲਾ ਐਥਲੀਟਾਂ ਲਈ ਐਥਲੈਟਿਕਸ (ਟ੍ਰੈਕ ਐਂਡ ਫੀਲਡ) ਦੀ ਖੇਡ ਲਈ ਇਕ ਵਿਸ਼ਵ ਚੈਂਪੀਅਨ ਕੈਲੀਬਰ ਇਵੈਂਟ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button