103 ਸਾਲਾ ਮਾਨ ਕੌਰ ਨੇ ਸ਼ਾਟਪੁਟ ‘ਚ ਗੋਲਡ ਮੈਡਲ ਜਿੱਤ ਫੇਰ ਵਧਾਇਆ ਦੇਸ਼ ਦਾ ਮਾਣ

Girl in a jacket
Like
Like Love Haha Wow Sad Angry

ਦੇਸ਼ ਦਾ ਮਾਣ ਬੇਬੇ ਮਾਨ ਕੌਰ ਨੇ ਇੱਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਬੇਬੇ ਨੇ ਸ਼ਾਟ ਪੁਟ ਈਵੈਂਟ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਇਲਾਵਾ ਲੰਮੀ ਛਾਲ ਵਿੱਚ ਵੀ 20 ਜਣਿਆਂ ਵਿੱਚੋਂ ਪਹਿਲੇ ਸੱਤ ਜਣਿਆਂ ਵਿੱਚ ਥਾਂ ਬਣਾਈ। ਬੇਬੇ ਮਾਨ ਕੌਰ ਭਾਰਤ ਦੀ ਪ੍ਰਸਿੱਧ ਬਜ਼ੁਰਗ ਐਥਲੀਟ ਹੈ, ਜਿਸ ਨੇ 80 ਤੋਂ ਵੱਧ ਸੋਨ ਤਗ਼ਮੇ ਜਿੱਤੇ ਹਨ। ਇਹ ਗੱਲ ਉਦੋਂ ਹੋਰ ਵੀ ਹੈਰਾਨੀਜਨਕ ਲੱਗਦੀ ਹੈ, ਜਦ ਕੋਈ ਇਹ ਜਾਣਦਾ ਹੈ ਕਿ ਬੇਬੇ ਨੇ ਪਹਿਲਾਂ ਕਦੇ ਵੀ ਪੇਸ਼ੇਵਰ ਤਰੀਕੇ ਨਾਲ ਦੌੜ ਨਹੀਂ ਸੀ ਲਾਈ ਤੇ ਇਹ ਕੰਮ ਉਨ੍ਹਾਂ 93 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਹੈ।

Read Also 102 ਸਾਲਾ ਬੇਬੇ ਮਾਨ ਕੌਰ ਨੇ ਐਥਲੈਟਿਕਸ ਦੌੜ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ

10 ਕੁ ਸਾਲ ਪਹਿਲਾਂ ਬੇਬੇ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਨੇ ਆਸਟ੍ਰੇਲੀਆ ‘ਚ ਬਜ਼ੁਰਗ ਔਰਤ ਨੂੰ ਦੌੜਦੇ ਦੇਖਿਆ ਤਾਂ ਸੋਚਿਆ ਕਿ ਮੇਰੀ ਮਾਂ ਉਸ ਦੇ ਮੁਕਾਬਲੇ ਕਾਫੀ ਤੰਦਰੁਸਤ ਹੈ ਤਾਂ ਉਨ੍ਹਾਂ ਆਪਣੀ ਮਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਕਿਹਾ। ਸਾਲ 2010 ਵਿੱਚ ਬੇਬੇ ਮਾਨ ਕੌਰ ਨੇ ਚੰਡੀਗੜ੍ਹ ਦੌੜੇ ਸਨ ਤੇ ਚੰਗਾ ਪ੍ਰਦਰਸ਼ਨ ਵੀ ਕੀਤਾ। ਅਗਲੇ ਸਾਲ ਮਾਨ ਕੌਰ ਅਮਰੀਕਾ ਗਏ ਤੇ ਉੱਥੇ ਦੋ ਸੋਨ ਤਗ਼ਮੇ ਜਿੱਤੇ ਪਰ ਚੰਗਾ ਪ੍ਰਦਰਸ਼ਨ ਬਰਕਰਾਰ ਰੱਖਣ ਲਈ ਮਾਨ ਕੌਰ ਨੂੰ ਵਧੇਰੇ ਪੌਸ਼ਟਿਕ ਆਹਾਰ ਦੀ ਲੋੜ ਸੀ, ਜੋ ਸ਼ਾਕਾਹਾਰੀ ਭੋਜਨ ਤੋਂ ਨਹੀਂ ਸੀ ਮਿਲ ਪਾ ਰਿਹਾ।

ਫਿਰ ਗੁਰਦੇਵ ਸਿੰਘ ਨੇ ਵਿਦੇਸ਼ ਤੋਂ ਰੋਟੀ ਬਣਾਉਣ ਦੀ ਹੋਰ ਤਕਨੀਕ ਸਿੱਖੀ, ਜਿਸ ਨੂੰ ਖਾ ਕੇ ਬੇਬੇ ਮਾਨ ਕੌਰ ਲਗਾਤਾਰ ਤੇਜ਼ ਦੌੜਨ ‘ਚ ਸਫਲ ਹੋ ਰਹੀ ਹੈ। ਬੇਬੇ ਮਾਨ ਕੌਰ ਦੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਤੇ ਖਾਸ ਤਰੀਕੇ ਨਾਲ ਤਿਆਰ ਦਹੀਂ ਦੇ ਨਾਲ-ਨਾਲ ਕਣਕ ਦੀ ਵਿਸ਼ੇਸ਼ ਰੋਟੀ ਸ਼ਾਮਲ ਹੈ। ਆਓ ਤੁਸੀਂ ਵੀ ਜਾਣੋ ਕਿ ਅਜਿਹੀ ਕਿਹੜੀ ਰੋਟੀ ਹੈ ਜੋ ਬੇਬੇ ਮਾਨ ਕੌਰ ਨੂੰ ਤੰਦਰੁਸਤ ਰੱਖਦੀ ਹੈ।

Like
Like Love Haha Wow Sad Angry
Girl in a jacket

LEAVE A REPLY