Breaking NewsD5 specialNewsPunjab

ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੱਸਣ ਵਾਲੇ ਲੇਖਕ ਖਿਲਾਫ ਕਾਰਵਾਈ ਲਈ ਫੈਡਰੇਸ਼ਨ ਗਰੇਵਾਲ ਨੇ ਵੀ ਸੀ ਨੂੰ ਦਿੱਤਾ ਮੰਗ ਪੱਤਰ

ਮਾਮਲਾ ਐਮਏ ਦੇ ਰਾਜਨੀਤੀ ਵਿਗਿਆਨ ਦੇ ਸਿਲੇਬਸ ਦਾ

ਪਟਿਆਲਾ : ਬੀਤੇ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਇੱਕ ਕਿਤਾਬ ਜੋ ਪੰਜਾਬ ਦੀ ਰਾਜਨੀਤੀ ਦੇ ਟਾਈਟਲ ਹੇਠ ਲੇਖਕ ਡਾ.ਏ.ਜੇ ਖਾਨ ਵੱਲੋ ਅੱਤਵਾਦ ਦੇ ਸਿਰਲੇਖ ਐਮ.ਏ ਰਾਜਨੀਤੀ ਵਿਗਿਆਨ ਦੂਜਾ ਭਾਗ ਦੇ ਸਮੈਸਟਰ ਚੌਥੇ ਦੇ ਪਾਠ ਨੰਬਰ 14 ‘ਚ ਸਿੱਖ ਕੌਮ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਖਾਲਿਸਤਾਨੀ ਦੱਸਦਿਆਂ ਬੇਦੋਸ਼ਿਆ ਦਾ ਕਾਤਲ ਦਾ ਦੱਸ ਕੇ ਉਕਤ ਪਾਠ ਪੜਾਇਆ ਜਾ ਰਿਹਾ ਹੈ, ਜਿਸ ਕਿਤਾਬ ਨੂੰ ਬੰਦ ਕਰਵਾਉਣ ਅਤੇ ਇਸ ਦੇ ਲੇਖਕ ਖਿਲਾਫ ਕਨੂੰਨੀ ਕਾਰਵਾਈ ਕਰਨ ਲਈ ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਦੀ ਅਗਵਾਈ ਵਿੱਚ ਉੱਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਨੂੰ ਉਹਨਾਂ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਵੱਲੋ ਪ੍ਰਾਪਤ ਕੀਤਾ ਗਿਆ।

Goldy Brar News : ਪਹਿਲੀ ਵਾਰ ਕੈਮਰੇ ਸਾਹਮਣੇ ਆਇਆ Goldy Brar, Moosewala Murder Case ’ਚ ਕੀਤੇ ਵੱਡੇ ਖ਼ੁਲਾਸੇ!

ਇਸ ਮੌਕੇ ਤੇ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਇਸ ਲੇਖਕ ਦੀ ਘਟੀਆ ਕਾਰਵਾਈ ਨਾਲ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦੇ ਮਨਾ ਨੂੰ ਭਾਰੀ ਠੇਸ ਪਹੁੰਚੀ ਹੈ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੌਮ ਦੇ ਮਹਾਨ ਸ਼ਹੀਦ ਹਨ, ਜਿਨ੍ਹਾਂ ਨੇ ਵੱਲੋਂ ਜੋ ਵੀ ਸ਼ੰਘਰਸ਼ ਲੜਿਆ ਗਿਆ, ਉਹ ਇਸ ਦੇਸ਼ ਦੇ ਹੁਕਮਰਾਨਾਂ ਵੱਲੋ ਕੌਮ ਨਾਲ ਕੀਤੀ ਜਾ ਬੇਇਨਸਾਫੀ ਖਿਲਾਫ ਅਤੇ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਸੀ ਨਾ ਕਿ ਕਿਸੇ ਧਰਮ ਜਾ ਜਾਤੀ ਦੇ ਖਿਲਾਫ ਸੀ ਅਤੇ ਉਹਨਾਂ ਦੇ ਸ਼ੰਘਰਸ਼ੀ ਜੀਵਨ ਦੌਰਾਨ ਭਾਰਤ ਦੇ ਕਿਸੇ ਵੀ ਥਾਂ ਤੇ ਕੋਈ ਵੀ ਐਫ ਆਈ ਆਰ ਦਰਜ ਨਹੀ ਸੀ ਹੋਈ, ਇਸ ਲਈ ਇਹਨਾਂ ਸਿੱਖ ਸ਼ੰਘਰਸ਼ੀ ਯੋਧਿਆਂ ਨੂੰ ਬਦਨਾਮ ਕਰਨ ਦੀ ਕੋਝੀ ਸ਼ਾਜਿਸ਼ ਤਹਿਤ ਇਹੋ ਜਿਹੇ ਸਿਲੇਬਸ ਦੀਆਂ ਕਿਤਾਬਾਂ ਨੂੰ ਪੜਾਇਆ ਜਾ ਰਿਹਾ ਹੈ ਜਿਸ ਨੂੰ ਯੂਨੀਵਰਸਿਟੀ ਤਰੁੰਤ ਬੰਦ ਕਰਕੇ ਇਸ ਲੇਖਕ ਦੇ ਖਿਲਾਫ ਕਨੂੰਨੀ ਕਾਰਵਾਈ ਕਰੇ, ਇਸ ਮੌਕੇ ਤੇ ਫੈਡਰੇਸ਼ਨ ਦੇ ਮੁੱਖ ਸਲਾਹਕਾਰ ਭਾਈ ਗੁਰਨਾਮ ਸਿੰਘ ਸੈਦਾਂ ਰੁਹੈਲਾ, ਗੁਰਪ੍ਰੀਤ ਸਿੰਘ ਰਾਜਪੁਰਾ, ਜੁਗਰਾਜ ਸਿੰਘ ਪਿਲਖਣੀ ,ਰਾਸ਼ਪਾਲ ਸਿੰਘ ਅਤੇ ਗੁਰਜੀਤ ਸਿੰਘ ਗਿੱਲ ਆਦਿ ਆਗੂ ਹਾਜਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button