Breaking NewsD5 specialNewsPoliticsPunjab

ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਕਰਤਾ ਕਿਸਾਨਾਂ ਨੇ ਵੱਡਾ ਕੰਮ! ਦੇਖਕੇ ਹਰਿਆਣਾ ਸਰਕਾਰ ਨੂੰ ਆਏ ਠੰਡ ‘ਚ ਪਸੀਨੇ!

ਸਮਾਣਾ : ਦੇਸ ਦਾ ਅੰਨਦਾਤਾ ਲਗਾਤਾਰ ਸੰਘਰਸ਼ ਦੇ ਰਾਹ ਤੇ ਤੁਰਿਆ ਹੋਇਆ ਹੈ ਤੇ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਰੋਕਣ ਲਈ ਬੀਜੇਪੀ ਦੀ ਖੱਟਰ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਹਰਿਆਣਾ ਦੇ ਸਾਰੇ ਬਾਰਡਰ ਸੀਲ ਕਰਨ ਦਾ ਫੈਸਲਾ ਲਿਆ ਹੈ। ਜਿਸ ਤੋਂ ਬਾਅਦ ਹਰਿਆਣਾ ਦਾ ਪ੍ਰਸ਼ਾਸਨ ਵੀ ਫੁਰਤੀ ‘ਚ ਆ ਗਿਆ ਹੈ। ਸਮਾਣਾ –ਕੈਂਥਲ ਰੋਡ ‘ਤੇ ਹਰਿਆਣਾ ਪੁਲਿਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ।

ਆਹ ਕਿਸਾਨਾਂ ਨੇ ਕਰਤਾ ਵੱਡਾ ਕੰਮ !ਕੇਂਦਰ ਸਰਕਾਰ ਨੂੰ ਠੰਡ ‘ਚ ਲੱਗੀ ਗਰਮੀ !ਚੱਕ ਲਏ ਕਿਸਾਨਾਂ ਨੇ ਆਹ ਸੰਦ !

ਉੱਧਰ ਖੱਟਰ ਸਰਕਾਰ ਦੇ ਇਸ ਫੈਸਲੇ ‘ਤੇ ਕਿਸਾਨ ਭੜਕਦੇ ਦਿਖਾਈ ਦੇ ਰਹੇ ਹਨ, ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਦਿੱਲੀ ਜ਼ਰੂਰੀ ਜਾਣਗੇ। ਨਾਲ ਹੀ ਕਿਹਾ ਕਿ ਸਰਕਾਰਾਂ ਜੋ ਵੀ ਕਰ ਲੈਣ ਅਸੀਂ ਨਹੀਂ ਰੁਕਣਾ।ਬੇਸ਼ੱਕ ਹਰਿਆਣਾ ਦੀ ਸਰਕਾਰ ਬਾਰਡਰ ਸੀਲ ਕਰਨ ਦਾ ਐਲਾਨ ਕਰ ਚੁੱਕੀ ਹੈ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ।

🔴LIVE |ਪੰਜਾਬ ‘ਚ ਲੱਗੇਗੀ ਐਮਰਜੈਂਸੀ? ਕਿਸਾਨਾਂ ਨੇ ਹਿਲਾਤੀ ਕੇਂਦਰ ਦੀ ਸਰਕਾਰ? ਸ਼ੰਭੂ ਬਾਰਡਰ ‘ਤੇ ਇਕੱਠੇ ਹੋਏ ਕਿਸਾਨ

ਜਥੇਬੰਦੀਆਂ ਪਹਿਲਾਂ ਵੀ ਐਲਾਨ ਕਰ ਚੁੱਕੀਆਂ ਹਨ ਕਿ ਜੇਕਰ ਸਰਕਾਰ ਨੇ ਸਾਨੂੰ ਤਾਂ ਅਸੀਂ ਉੱਥੇ ਹੀ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਜਾਮ ਕਰ ਦੈਣਾ। ਅਜਿਹੇ ਸਮੇਂ ‘ਚ ਮਾਹੌਲ ਵੀ ਪੂਰੀ ਤਰ੍ਹਾਂ ਨਾਲ ਤਣਾਅਪੂਰਨ ਬਣਿਆ ਹੈ। ਹੁਣ ਸਾਰੇ ਲੋਕਾਂ ਦੀਆਂ ਨਜ਼ਰਾਂ ਦਿੱਲੀ ਚੱਲੋ ਅੰਦੋਲਨ ‘ਤੇ ਟਿੱਕੀਆਂ ਹੋਈਆਂ। ਹੁਣ ਦੇਖਣਾ ਹੋਵੇਗਾ ਕਿ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵੱਲ ਵੱਧਣ ਦਿੰਦੀ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button