D5 specialIndiaNewsPunjab

ਬਠਿੰਡਾ ਦੇ ਨੌਜਵਾਨ ਨੇ ਕਰਵਾਇਆ ਅਨੋਖਾ ਵਿਆਹ ,ਰਾਹਗੀਰਾਂ ਲਈ ਬਣਿਆ ਖਿੱਚ ਦਾ ਕੇਂਦਰ

ਅਜੋਕੇ ਸਮੇਂ ਵਿਆਹ ਸ਼ਾਦੀਆਂ ਤੇ ਖ਼ਰਚੇ ਜਾਂਦੇ ਲੱਖਾਂ ਰੁਪਇਆ ਤੇ ਫੋਕੇ ਦਿਖਾਵਿਆਂ ਤੋਂ ਦੂਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਰਾਮਨਗਰ ਦੇ ਨੌਜਵਾਨ ਗੱਗੀ ਨੇ ਆਪਣਾ ਵਿਆਹ ਨੂੰ ਬੜੇ ਹੀ ਸਾਦੇ ਤਰੀਕੇ ਨਾਲ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੰਦੇ ਹੋਏ ਪੂਰਾ ਕੀਤਾ ਹੈ |ਸਵੇਰੇ ਗੱਗੀ ਆਪਣੀ ਹਮਸਫ਼ਰ ਨੂੰ ਲੈਣ ਲਈ ਮੌੜ,ਘੁੰਮਣ, ਭਾਈ ਦੇਸਾ ,ਭੈਣੀ ਬਾਘਾ ਹੋ ਕੇ ਪਿੰਡ ਠੂਠਿਆਂਵਾਲੀ 20 ਕਿਲੋਮੀਟਰ ਦੀ ਸਫਰ ਤੈਅ ਕਰਕੇ ਪਹੁੰਚਿਆ ਤੇ ਵਾਪਸੀ ਤੇ ਵੀ ਉਹ ਆਪਣੇ ਜੀਵਨ ਸਾਥੀ ਨੂੰ ਸਾਈਕਲ ਤੇ ਹੀ ਅੱਗੇ ਬਿਠਾ ਕੇ ਕੁਦਰਤ ਨੂੰ ਬਚਾਉਣ ਦੀਆਂ ਬਾਤਾਂ ਪਾਉਂਦਾ ਪਿੰਡ ਰਾਮਨਗਰ ਪਹੁੰਚਿਆ |

ਇਸਨੂੰ ਵੀ ਦੇਖੋ….. ਬਾਦਲ ਪਿਓ-ਪੁੱਤ ਨੂੰ ਫਿਰ ਭੇਜੇ ਕੋਰਟ ਨੇ ਸੰਮਨ, ਦੋਵੇਂ ਫਿਰ ਹੋਣਗੇ ਕਟਹਿਰੇ `ਚ ਖੜੇ, ਇਹ ਅਕਾਲੀ ਆਗੂ ਵੀ ਰਗੜਿਆ ਗਿਆ!

ਇਸ ਅਨੋਖੇ ਵਿਆਹ ਦੀ ਹਰ ਪਾਸੇ ਚਰਚਾ ਹੈ | ਰਾਹਗੀਰਾਂ ਨੇ ਵੀ ਇਸ ਨੌਜਵਾਨ ਦਾ ਹੌਸਲਾ ਵਧਾਇਆ ਤੇ ਹਰ ਕੋਈ ਫੋਟੋਆਂ ਖਿਚਵਾਉਂਦੇ ਨਜ਼ਰ ਆਏ |ਗੱਗੀ ਦਾ ਮੰਨਣਾ ਹੈ ਕਿ ਸਾਦੇ ਵਿਆਹ ਨਾਲ ਅਸੀਂ ਫੋਕੇ ਦਿਖਾਵਿਆਂ ਤੋਂ ਬਚ ਸਕਦੇ ਹਾਂ ਅਤੇ ਉਸਨੇ ਕਿਹਾ ਕਿ ਅਸੀਂ ਸਾਦੇ ਵਿਆਹ ਕਰਕੇ ਇਸੇ ਪੈਸੇ ਦੀ ਵਰਤੋ ਚੰਗੇ ਸਮਾਜ ਸਿਰਜਣ ‘ਚ ਲਗਾ ਸਕਦੇ ਹਾਂ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button