Breaking NewsD5 specialInternationalNewsPunjabSportsTop News

ਫਲੋਰਿਡਾ: ਸੀਨੀਅਰ ਖੇਡਾਂ ‘ਚ ਪੰਜਾਬੀਆਂ ਨੇ ਚਮਕਾਇਆ ਭਾਈਚਾਰੇ ਦਾ ਨਾਂ

ਫਰਿਜ਼ਨੋ: ਫੋਰਟ ਲਾਡਰਡੇਲ, ਫਲੋਰਿਡਾ ਵਿੱਚ 10 ਮਈ ਤੋਂ 23 ਮਈ ਤੱਕ 18ਵੀਆਂ ਰਾਸ਼ਟਰੀ ਸੀਨੀਅਰ ਖੇਡ ਹੋਈਆਂ। ਪੰਜਾਬੀ ਸੀਨੀਅਰ ਚੋਬਰ ਗੁਰਬਖਸ਼ ਸਿੰਘ ਸਿੱਧੂ, ਦਿਲਾਵਰ ਸਿੰਘ ਅਤੇ ਹਜ਼ੂਰ ਸਿੰਘ ਆਪਣੇ ਸਾਥੀਆਂ ਸਮੇਤ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਪਹੁੰਚੇ। ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਮੁਕਾਬਲੇ ਦੌਰਾਨ 39:40 ਮੀਟਰ ਥ੍ਰੋਅ ਕੀਤਾ ਜਿਸ ਨਾਲ ਉਨ੍ਹਾਂ ਨੇ ਚੌਥਾ ਸਥਾਨ ਹਾਸਲ ਕੀਤਾ।

CM ਦੀ ਫੋਟੋ ਲੈ ਮੂਸੇਵਾਲਾ ਦੇ ਸਸਕਾਰ ‘ਤੇ ਪਹੁੰਚਿਆ ਬਾਬਾ | D5 Channel Punjabi

ਦਿਲਵਰ ਸਿੰਘ ਨੇ 100 ਮੀਟਰ ਡੈਸ਼ ਰੇਸ ਵਿੱਚ ਭਾਗ ਲਿਆ ਅਤੇ 28:21 ਸਕਿੰਟ ਦੇ ਸਮੇਂ ਨਾਲ ਉਨ੍ਹਾਂ ਨੇ 7ਵਾਂ ਸਥਾਨ ਹਾਸਲ ਕੀਤਾ। ਹਜ਼ੂਰ ਸਿੰਘ ਸੈਣੀ ਨੇ 50 ਮੀਟਰ ਡੈਸ਼ ਵਿੱਚ ਭਾਗ ਲਿਆ ਅਤੇ ਉਨ੍ਹਾਂ ਨੇ ਪਹਿਲੀ ਹੀਟ ਵਿੱਚ 7ਵਾਂ ਸਥਾਨ ਹਾਸਲ ਕੀਤਾ। ਅਮਰੀਕਾ ਦੇ 50 ਸੂਬਿਆਂ ਦੇ ਲੱਗਭਗ 10,000 ਐਥਲੀਟਾਂ ਨੇ 20 ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button