Breaking NewsPunjabTop News

ਪੁਲਿਸ ‘ਤੇ ਗੈਂਗਸਟਰਾਂ ਵਿਚਾਲੇ ਚੱਲੀਆ ਗੋਲੀਆਂ, ਐਨਕਾਊਂਟਰ ਮਾਰੇ ਗਏ 2 ਗੈਂਗਸਟਰ, 1 ਜਖਮੀ

ਫਤਿਹਗੜ੍ਹ ਸਾਹਿਬ : ਇਸ ਵੇਲੇ ਦੀ ਵੱਡੀ ਖ਼ਬਰ ਪੁਲਿਸ ‘ਤੇ ਗੈਂਗਸਟਰਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਕਿ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਦੀ ਮਾਰਕੀਟ ‘ਚ ਪੁਲਿਸ ‘ਤੇ ਗੈਂਗਸਟਰਾਂ ਵਿਚ ਚੱਲੀ ਮੁੱਠਭੇੜ ਵਿਚ 2 ਗੈਂਗਸਟਰਾਂ ਨੂੰ ਮਾਰ ਦਿੱਤਾ ਹੈ। ਜਦਕਿ 1 ਗੈਂਗਸਟਰ ਜ਼ਖਮੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸੀ। ਇਸ ਆਪ੍ਰੇਸ਼ਨ ਵਿਚ AGTF ਦੇ ਮੁੱਖੀ ਪ੍ਰਮੋਦ ਬਾਨ ਮੌਕੇ ‘ਤੇ ਮੋਜੂਦ ਸਨ। ਇਸ ਐਨਕਾਊਂਟਰ ਵਿਚ ਗੈਂਗਸਟਰ ਤੇਜਾ ਵੀ ਮਾਰਿਆ ਗਿਆ ਹੈ। ਕੁਝ ਦਿਨ ਪਹਿਲਾ ਫਗਵਾੜਾ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚ ਹੋਏ ਐਨਕਾਊਂਟਰ ਵਿਚ ਇਕ ਪੁਲਿਸ ਮੂਲਾਜ਼ਮ ਕੁਲਦੀਪ ਸਿੰਘ ਬਾਜਵਾ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਇਨ੍ਹਾਂ ਗੈਂਗਸਟਰਾਂ ਦੀ ਟਰੇਸਿੰਗ ਉਦੋਂ ਤੋਂ ਚੱਲ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button