Breaking NewsD5 specialNewsSportsTop News

ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾਇਆ

ਬ੍ਰਿਸਬੇਨ: ਕਪਤਾਨ ਤੇ ਤੇਜ਼ ਗੇਂਦਬਾਜ਼ Pat Cummins ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਮਿੰਸ ਨੇ 38 ਦੌੜਾਂ ‘ਤੇ 5 ਵਿਕਟਾਂ ਲੈ ਕੇ ਇਤਿਹਾਸਕ ਪ੍ਰਦਰਸ਼ਨ ਕੀਤਾ।  ਪਹਿਲੇ ਏਸ਼ੇਜ਼ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ 50.1 ਓਵਰਾਂ ‘ਚ 147 ਦੌੜਾਂ ‘ਤੇ ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾਇਆ। ਇੰਗਲੈਂਡ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਮੈਚ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਅਤੇ ਮੈਚ ਦੀ ਪਹਿਲੀ ਗੇਂਦ ‘ਤੇ ਮਿਸ਼ੇਲ ਸਟਾਰਕ ਨੇ ਰੋਰੀ ਬਨਰਸ ਨੂੰ ਬੋਲਡ ਕੀਤਾ।

http://ਜ਼ਮੀਨੀ ਹਕੀਕਤ ‘ਤੇ ਪੜਚੋਲ || D5 Channel Punjabi

ਬਨਰਸ ਨੂੰ ਸਾਰੀ ਜ਼ਿੰਦਗੀ ਇਸ ਪ੍ਰਦਰਸ਼ਨ ‘ਤੇ ਪਛਤਾਉਣਗੇ ਕਿਉਂਕਿ ਉਹ ਏਸ਼ੇਜ ਦੇ ਅਜਿਹੇ ਖਿਡਾਰੀ ਬਣੇ ਜੋ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਏ। ਇਸ ਤੋਂ ਇਲਾਵਾ ਇਸ ਸਾਲ ਬਰਨਸ 6ਵੀਂ ਵਾਰ ਜ਼ੀਰੋ ਦੇ ਸਕੋਰ ‘ਤੇ ਆਊਟ ਹੋਏ ਹਨ। ਕਿਸੇ ਵੀ ਟੈਸਟ ਵਿੱਚ ਬੱਲੇਬਾਜ਼ ਦਾ ਸਭ ਤੋਂ ਖਰਾਬ ਰਿਕਾਰਡ ਹੈ। ਡੇਵਿਡ ਮਲਾਨ 6 ਦੌੜਾਂ ਬਣਾ ਕੇ ਜੋਸ਼ ਹੇਜਲਵੁਡ ਦੀ ਗੇਂਦ ‘ਤੇ ਵਿਕਟਕੀਪਰ ਏਲੇਕਸ ਕੈਰੀ ਵੱਲੋਂ ਆਊਟ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button