Breaking NewsD5 specialIndiaNewsPunjabTop News

ਆਖਰ ਕੌਣ ਹੋਵੇਗਾ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ !

ਨਵੀਂ ਦਿੱਲੀ/ਪਟਿਆਲਾ : ਪੰਜਾਬ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਇੱਕ ਵਾਰ ਫਿਰ ਤੋਂ ਉੱਠਣ ਲਈ ਤਿਆਰ ਹੈ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਪਾਰਟੀ ਨੇ ਨਵੇਂ ਮੁਖੀ ਦੀ ਤਲਾਸ਼ ਸ਼ੁਰੂ ਕੀਤੀ। ਜਾਣਕਾਰੀ ਮਿਲ ਰਹੀ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਜਾਵੇਗਾ। ਪਾਰਟੀ ਹਾਈਕਮਾਂਡ ਨੇ ਸੂਬਾ ਪ੍ਰਧਾਨ ਦਾ ਨਾਂ ਤੈਅ ਕਰਨ ਲਈ ਸ਼ਨੀਵਾਰ ਨੂੰ ਦਿੱਲੀ ‘ਚ ਮੀਟਿੰਗ ਬੁਲਾਈ ਹੈ। ਜਿਸ ਵਿੱਚ ਸਮੂਹ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਨੂੰ ਆਉਣ ਲਈ ਕਿਹਾ ਗਿਆ ਹੈ। ਇਸ ਬੈਠਕ ‘ਚ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਪ੍ਰਿਅੰਕਾ ਗਾਂਧੀ ਵੀ ਮੌਜੂਦ ਰਹਿਣਗੇ।

Navjot Sidhu ਨੇ ਛੇੜਿਆ ਘਮਾਸਾਣ, ਕਾਂਗਰਸ ਲਊ ਹਾਰ ਦਾ ਬਦਲਾ? ਸੱਦ ਲਈ ਐਮਰਜੈਂਸੀ ਮੀਟਿੰਗ | D5 Channel Punjabi

ਇਨ੍ਹਾਂ ਦੇ ਹੱਥਾਂ ਵਿਚ ਜਾ ਸਕਦੀ ਹੈ ਕਮਾਨ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਵਿੱਚ ਪ੍ਰਿਅੰਕਾ ਗਾਂਧੀ ਦੀ ਗੱਲ ਮੰਨ ਲਈ ਜਾਂਦੀ ਹੈ ਤਾਂ ਇੱਕ ਵਾਰ ਫਿਰ ਸਿੱਧੂ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣ ਸਕਦੇ ਹਨ, ਪਰ ਇਸਦੀ ਸੰਭਾਵਨਾ ਘੱਟ ਹੈ। ਜਿਨ੍ਹਾਂ ਆਗੂਆਂ ਦੇ ਨਾਂਅ ਸਭ ਤੋਂ ਵੱਧ ਚਰਚਾ ਵਿੱਚ ਹਨ ਉਨ੍ਹਾਂ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਗਿੱਦੜਬਾਹਾ ਤੋਂ ਅਮਰਿੰਦਰ ਰਾਜਾ ਵੜਿੰਗ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹਨ। ਪਾਰਟੀ ਸੂਬਾ ਕਾਂਗਰਸ ਦੀ ਕਮਾਨ ਇਨ੍ਹਾਂ ਚੋਂ ਕਿਸੇ ਨੂੰ ਵੀ ਸੌਂਪ ਸਕਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button