Breaking NewsD5 specialEntertainmentNews

ਅਨੁਸ਼ਕਾ – ਵਿਰਾਟ ਦੀ ਧੀ ਲਈ ਫੈਂਸ ਸੁਝਾਅ ਰਹੇ Sydney ਨਾਮ, ਦਿਲਚਸਪ ਹੈ ਇਸ ਦੇ ਪਿੱਛੇ ਦਾ ਕਾਰਨ

ਮੁੰਬਈ : ਅਦਾਕਾਰ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ ਬਾਰੇ ਹਰ ਕੋਈ ਜਾਣਦਾ ਹੈ। ਇਨ੍ਹਾਂ ਦੋਨਾਂ ਦੇ ਫੈਂਸ ਇਨ੍ਹਾਂ ਦੇ ਬਾਰੇ ਜਾਨਣ ਲਈ ਉਤਸੁਕ ਰਹਿੰਦੇ ਹਨ। ਉਥੇ ਹੀ ਅਜਿਹੇ ‘ਚ ਜਦੋਂ ਵਿਰਾਟ – ਅਨੁਸ਼ਕਾ ਦੀ ਜਿੰਦਗੀ ‘ਚ ਛੋਟੀ ਪਰੀ ਦੇ ਆਉਣ ਦਾ ਮੌਕਾ ਹੈ ਤਾਂ ਫੈਂਸ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਹੁਣ ਤੱਕ ਵਿਰੁਸ਼ਕਾ ਦੀ ਧੀ ਦੀ ਪਹਿਲੀ ਝਲਕ ਤਾਂ ਨਹੀਂ ਮਿਲੀ ਹੈ ਪਰ ਸਾਰੇ ਸੋਸ਼ਲ ਮੀਡਿਆ ‘ਤੇ ਨਾਮ ਸੁਝਾਉਣ ਲੱਗ ਗਏ ਹਨ।

ਸੁਪਰੀਮ ਕੋਰਟ ਦੀ ਬਣਾਈ ਕਮੇਟੀ ਨੂੰ ਵੱਡਾ ਝਟਕਾ! ਨਿਯੁਕਤ ਕੀਤੇ ਮੈਂਬਰ ਨੇ ਕਿਸਾਨਾਂ ਦੇ ਹੱਕ ‘ਚ ਲਿਆ ਵੱਡਾ ਫੈਸਲਾ!

ਵਿਰਾਟ – ਅਨੁਸ਼ਕਾ ਦੇ ਫੈਂਸ ਉਨ੍ਹਾਂ ਦੀ ਧੀ ਲਈ ਕਈ ਹੋਰ ਨਾਮਾਂ ਦੇ ਨਾਲ Sydney ਨਾਮ ਵੀ ਸੁਝਾਅ ਰਹੇ ਹਨ। ਇਸ ਦੇ ਪਿੱਛੇ ਕ੍ਰਿਕੇਟ ਨਾਲ ਜੁੜੀ ਇਕ ਘਟਨਾ ਹੈ। ਸੋਸ਼ਲ ਮੀਡਿਆ ‘ਤੇ ਕੀਤੇ ਜਾ ਰਹੇ ਟਵੀਟ ਦੀਆਂ ਮੰਨੀਏ ਤਾਂ ਲੋਕਾਂ ਨੂੰ ਕਹਿਣਾ ਹੈ ਕਿ ਵਿਰਾਟ – ਅਨੁਸ਼ਕਾ ਨੂੰ ਆਪਣੀ ਧੀ ਦਾ ਨਾਮ ਸਿਡਨੀ ਰੱਖਣਾ ਚਾਹੀਦਾ ਹੈ। ਇਸ ਦੇ ਪਿੱਛੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਧੀ ਦਾ ਜਨਮ 11 ਜਨਵਰੀ ਨੂੰ ਹੋਇਆ ਸੀ, ਇਸ ਦਿਨ ਭਾਰਤੀ ਕ੍ਰਿਕੇਟ ਟੀਮ ਨੇ ਸਿਡਨੀ ਟੈਸਟ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਸੀ। ਇਸ ਦੇ ਨਾਲ ਹੀ ਵਿਰੁਸ਼ਕਾ ਨਾਮ ਵੀ ਲੋਕਾਂ ਨੂੰ ਪਸੰਦ ਆ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button