ਹੱਕ ਮੰਗ ਰਹੇ ਸੀ ਦਲਿਤ ਮੁੰਡੇ, ਉਤਰੀਆਂ ਪੱਗਾਂ ਫਾੜੇ ਕੱਪੜੇ (ਵੀਡੀਓ)

Girl in a jacket
Like
Like Love Haha Wow Sad Angry
Girl in a jacket

ਫਾਜ਼ਿਲਕਾ : ਫਾਜ਼ਿਲਕਾ ਦੇ ਸਰਕਾਰੀ ਕਾਲਜ ਐਮਆਰ ‘ਚ ਉਸ ਸਮੇਂ ਸਥਿਤੀ ਤਨਾਅਪੂਰਨ ਹੋ ਗਈ ਜਦੋਂ ਗੁਰੂ ਤੇ ਚੇਲਾ ਗੁਥਮਗੁਥੀ ਹੋ ਗਏ। ਅਸੀਂ ਕਾਲਜ ਦੇ ਪ੍ਰੋਫੈਸਰ ਤੇ ਵਿਦਿਆਰਥੀ ਦੀ ਗੱਲ ਕਰ ਰਹੇ ਹਾਂ, ਜਿਨਾਂ ਦੀ ਆਪਸ ‘ਚ ਝੜਪ ਹੋ ਗਈ ਪਹਿਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਦੇਖਿਆ ਕਿ ਕਿਵੇਂ ਝੁੰਡ ‘ਚ ਲੜਾਈ ਹੁੰਦੀ ਹੈ ਤੇ ਇਕ ਵਿਦਿਆਰਥੀ ਦੀ ਪੱਗ ਲਥ ਜਾਂਦੀ ਹੈ। ਜਿਸ ਤੋਂ ਬਾਅਦ ਉਸ ਵਿਦਿਆਰਥੀ ਵੱਲੋਂ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਜਾਂਦਾ। ਹੁਣ ਦੱਸਦੇ ਹਾਂ ਪੂਰਾ ਮਾਮਲਾ ਕੀ ਹੈ ਦਰਅਸਲ ਫਾਜ਼ਿਲਕਾ ਦੇ ਐਮਆਰ ਸਰਕਾਰੀ ਕਾਲਜ ‘ਚ ਐਸਸੀ ਵਿਦਿਆਰਥੀ ਆਪਣੀਆਂ ਫੀਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ।

Read Also ਜੱਟਾਂ ਦਾ ਦਲਿਤਾਂ ਨਾਲ ਧੱਕਾ! ਡੰਗਰਾਂ ਵਰਗਾ ਸਲੂਕ ਕਰਦੇ ਨੇ..! (ਵੀਡੀਓ)

ਜਿਨਾਂ ਨੂੰ ਪ੍ਰੋਫੈਸਰ ਨੇ ਧਰਨਾ ਬਾਹਰ ਲਗਾਉਣ ਨੂੰ ਕਿਹਾ ਤਾਂ ਉਨਾਂ ‘ਚ ਆਪਸੀ ਖਹਿਬਾਜ਼ੀ ਹੋ ਗਈ ਫਿਰ ਕੀ ਸੀ ਦੋਵੇਂ ‘ਚ ਝੜਪ ਹੋਈ। ਜਿਸ ‘ਚ ਵਿਦਿਆਰਥੀ ਦੀ ਪੱਗ ਲੱਥ ਵੀ ਗਈ ਵਿਦਿਆਰਥੀ ਹਰਪ੍ਰੀਤ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਧਰਨਾ ਲਗਾ ਰਹੇ ਸੀ ਜਿਨਾਂ ਤੇ ਪ੍ਰੋਫੈਸਰ ਨੇ ਮੁੰਡੇ ਬੁਲਾ ਕੇ ਹਮਲਾ ਕਰਵਾ ਦਿੱਤਾ। ਇਸ ਮਾਮਲੇ ਤੋਂ ਬਾਅਦ ਵਿਦਿਆਰਥੀਆਂ ਨੇ ਥਾਣੇ ‘ਚ ਵੀ ਧਰਨਾ ਲਗਾ ਲਿਆ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਜੇਕਰ ਇਸ ਤਰ੍ਹਾਂ ਗੁਰੂ ਚੇਲਿਆਂ ਵਿੱਚ ਹੀ ਲੜਾਈ ਝਗੜੇ ਹੋਣ ਲੱਗ ਜਾਣ ਤਾਂ ਕਾਲਜ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਿੰਨਾ ਕੁ ਨੁਕਸਾਨ ਹੋਵੇਗਾ ਇਸ ਦਾ ਅੰਦਾਜ਼ਾਂ ਤੁਸੀਂ ਖੁਦ ਹੀ ਲਗਾ ਸਕਦੇ ਹੋ।

Like
Like Love Haha Wow Sad Angry
Girl in a jacket

LEAVE A REPLY