

ਬੀਤੀ 3 ਤਰੀਕ ਨੂੰ ਹੁਸ਼ਿਆਰਪੁਰ ਦੇ ਇੱਕ ਨਿੱਜੀ ਹੋਟਲ ‘ਚ ਝਗੜੇ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਇਸ ਨਿੱਜੀ ਹੋਟਲ ਦੇ 3 ਹਿੱਸੇਦਾਰ ਹਨ ਅਤੇ ਉਨ੍ਹਾਂ ਦਾ ਆਪਸ ‘ਚ ਝਗੜਾ ਚੱਲ ਰਿਹਾ ਹੈ ਜਿਸਦੇ ਕਾਰਨ ਇਹ ਵਾਰਦਾਤ ਹੋਈ ਹੈ। ਇਸ ਵਾਰਦਾਤ ਦੇ ਬਾਰੇ ਹੋਟਲ ਦੇ ਇੱਕ ਹਿੱਸੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲ ‘ਚ ਪਾਰਟੀ ਚੱਲ ਰਹੀ ਸੀ। ਜਿਸ ‘ਚ ਤਹਿਸੀਲਦਾਰ ਅਤੇ ਐੱਸ.ਪੀ. ਵੀ ਸ਼ਾਮਲ ਸਨ, ਜਦੋਂ ਇਹ ਲੋਕ ਹੋਟਲ ਤੋਂ ਬਾਹਰ ਆਏ ਤਾਂ ਉਸ ਦੇ ਦੋਵਾਂ ਹਿੱਸੇਦਾਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਜਿਸ ‘ਤੇ ਵਿਸ਼ੇਸ਼ ਜਾਂਚ ਟੀਮ ਨੇ ਰਿਪੋਰਟ ਪੇਸ਼ ਕੀਤੀ ਹੈ ਅਤੇ ਰਿਪੋਰਟ ਦੇ ਅਧਾਰ ‘ਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਬਿਲਕੁਲ ਗਲਤ ਹੈ।
Read Also ਬਹਾਨੇ ਨਾਲ ਪ੍ਰੇਮੀ ਨੂੰ ਮਿਲਣ ਹੋਟਲ ਦੇ ਕਮਰੇ ‘ਚ ਪਹੁੰਚੀ ਪਤਨੀ, ਪਤੀ ਨੇ ਕੀਤੀ ਕਾਬੂ
ਉੱਧਰ ਥਾਣਾ ਸਦਰ ਦੇ ਐੱਸ.ਐੱਚ.ਓ. ਨੇ ਦੱਸਿਆ ਕਿ ਇਸ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਿਸ ‘ਚ ਸਾਹਮਣੇ ਆਇਆ ਹੈ ਕਿ ਹੋਟਲ ‘ਤੇ ਕਬਜਾ ਲੈਣ ਦੇ ਲਈ ਇਹ ਗੋਲੀ ਚਲਾਈ ਗਈ ਸੀ। ਜਿਸ ਦੇ ਤਹਿਸੀਲਦਾਰ ਅਤੇ ਐੱਸ.ਪੀ. ਵੀ ਗਲਤੀ ਦਾ ਸ਼ਿਕਾਰ ਹੋਏ ।ਫਿਲਹਾਲ ਪੁਲਿਸ ਨੇ ਜਾਂਚ ਟੀਮ ਦੇ ਮੁਤਾਬਕ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਅਜੇ ਤਫਤੀਸ਼ ਚੱਲ ਰਹੀ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੌਣ ਇਸ ਹਮਲੇ ਦਾ ਜ਼ਿੰਮੇਦਾਰ ਹੈ।
