‘ਸੂਈ ਧਾਗਾ’ ਦੇ ਸੈੱਟ ਤੇ ਅਨੁਸ਼ਕਾ ਨੂੰ ਲੱਗੀ ਸੱਟ

Girl in a jacket
Like
Like Love Haha Wow Sad Angry

ਮੁੰਬਈ : ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਬਲਾਕ ਪ੍ਰਿਟਿੰਗ ਕਰਦੇ ਸਮੇਂ ਸੱਟ ਲੱਗ ਗਈ। ਸੂਤਰਾਂ ਮੁਤਾਬਕ ਅਨੁਸ਼ਕਾ ਨੂੰ ਇਕ ਸੀਕਵੇਂਸ ਲਈ ਕਰੀਬ 1 ਘੰਟਾ ਬਲਾਕ ਪ੍ਰਿਟਿੰਗ ਕਰਨੀ ਸੀ, ਜਿਸ ਦੌਰਾਨ ਉਸਨੂੰ ਸੱਟ ਲੱਗੀ। ਅਨੁਸ਼ਕਾ ਨੇ ਫਿਲਮ ‘ਸੂਈ ਧਾਗਾ’ ‘ਚ ਇਕ ਦਰਜੀ ਦੀ ਪਤਨੀ ਦੀ ਭੂਮਿਕਾ ਨਿਭਾਈ, ਜੋ ਨਾ ਸਿਰਫ ਆਪਣੇ ਪਤੀ ਨੂੰ ਖੁਦ ਦਾ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ, ਬਲਕਿ ਉਸ ਦੀ ਪੂਰੀ ਮਦਦ ਵੀ ਕਰਦੀ ਹੈ।

Read Also ਕੋਹਲੀ ਦੇ ਕਾਰਨ, ਆਲੋਚਨਾਵਾਂ ‘ਚ ਫਸੀ ਅਨੁਸ਼ਕਾ

ਅਨੁਸ਼ਕਾ ਨੇ ਦੱਸਿਆ ਕਿ ਇਕ ਸੀਕਵੇਂਸ ਸੀ, ਜਿਸ ਲਈ ਮੈਨੂੰ ਕਰੀਬ ਇਕ ਘੰਟਾ ਬਲਾਕ ਪ੍ਰਿਟਿੰਗ ਕਰਨੀ ਸੀ, ਮੈਂ ਧਿਆਨ ਨਹੀਂ ਦਿੱਤਾ ਕਿ ਇਹ ਕਰਦੇ ਹੋਏ ਮੇਰੇ ਹੱਥ ‘ਤੇ ਸੱਟ ਲੱਗ ਗਈ ਹੈ। ਇਸ ਪੂਰੇ ਸੀਨ ਦੌਰਾਨ ਮੇਰੇ ਹੱਥ ਨੀਲੇ ਪੈ ਗਏ। ਮੈਨੂੰ ਲਗਦਾ ਹੈ ਕਿ ਮੈਂ ਇਸ ਫਿਲਮ ਲਈ ਬਹੁਤ ਮਿਹਨਤ ਕੀਤੀ ਹੈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਵਰੁਣ ਨੂੰ ਸੱਟ ਲੱਗੀ। ਵਰੁਣ ਧਵਨ ਇਸ ਫਿਲਮ ‘ਚ ਲੀਡ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਝਗੜੇ ਦੇ ਇਕ ਸੀਨ ਦੌਰਾਨ ਉਹ ਪੋੜੀਆਂ ਤੋਂ ਥੱਲੇ ਡਿੱਗ ਗਏ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕੋਈ ਸੱਟ ਤਾਂ ਨਹੀਂ ਲੱਗੀ। ਸ਼ੂਟਿੰਗ ਦੌਰਾਨ ਕਲਾਕਾਰਾਂ ਨੂੰ ਸੱਟ ਲੱਗਣੀ ਆਮ ਗੱਲ ਹੈ ਪਰ ਅਨੁਸ਼ਕਾ ਨੂੰ ਬਲਾਕ ਪ੍ਰਿਟਿੰਗ ਦੌਰਾਨ ਸੱਟ ਲੱਗਣ ਦੀ ਕਿੱਸਾ ਕਾਫੀ ਦਿਲਚਸਪ ਸੀ।

Like
Like Love Haha Wow Sad Angry
Girl in a jacket

LEAVE A REPLY