ਸੁਖਬੀਰ ਬਾਦਲ ਦੀ ਧਮਕੀ, ਸਰਕਾਰ ਬਣਨ ‘ਤੇ ਦਿਆਂਗੇ 420 ਦਾ ਪਰਚਾ

Girl in a jacket
Like
Like Love Haha Wow Sad Angry
Girl in a jacket

ਅੰਮ੍ਰਿਤਸਰ : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਖੁੱਲਣ ਤੋਂ ਪਹਿਲਾਂ ਹੀ ਸਿਆਸੀ ਗਲਿਆਰਿਆਂ ਵਿੱਚ ਪਾਰੇ ਵਾਂਗੂ ਫੈਲ ਗਈ ਹੈ। ਵਿਧਾਨ ਸਭਾ ਵਿੱਚ ਇਸ ਰਿਪੋਰਟ ਤੇ ਬਹਿਸ ਹੋਣੀ ਹਾਲੇ ਬਾਕੀ ਹੈ ਪਰ ਸਿਆਸਤ ਦਾਨ ਵਿਧਾਨ ਸਭਾ ਤੋਂ ਬਾਹਰ ਇਸ ਰਿਪੋਰਟ ਤੇ ਖੂਬ ਬਿਆਨਬਾਜ਼ੀਆਂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਬਿਆਨ ਵਿੱਚ ਕਮਿਸ਼ਨ ਰਿਪੋਰਟ ਤੇ ਬੋਲਦਿਆਂ, ਜਸਟਿਸ ਰਣਜੀਤ ਸਿੰਘ ਨੂੰ ਸ਼ਰੇਆਮ ਧਮਕੀ ਤੱਕ ਦੇ ਦਿੱਤੀ ਹੈ। ਸੁਖਬੀਰ ਬਾਦਲ ਨੇ ਧਮਕੀ ਦਿੱਤੀ ਹੈ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਆਉਣ ਤੇ ਉਹ ਜਸਟਿਸ ਰਣਜੀਤ ਸਿੰਘ ਖਿਲਾਫ ਪਰਚਾ ਦਰਜ ਕਰਨਗੇ।

Read Also ਸੁਖਬੀਰ ਬਾਦਲ ਦੇ ਜ਼ਬਰਦਸਤ ਵਿਰੋਧ ਦੀ ਇਕ ਹੋਰ ਵੀਡੀਓ

ਸੁਖਬੀਰ ਬਾਦਲ ਮੁਤਾਬਕ ਜਸਟਿਸ ਰਣਜੀਤ ਰਿਪੋਰਟ ਅਕਾਲੀ ਦਲ ਖਿਲਾਫ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਤਿਆਰ ਕੀਤੀ ਗਈ ਹੈ। ਜਿਸ ਵਿੱਚ ਸੁਖਪਾਲ ਖਹਿਰਾ, ਜਸਟਿਸ ਰਣਜੀਤ ਸਿੰਘ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮਿਲੀ ਭੁਗਤ ਹੈ। ਸੁਖਬੀਰ ਬਾਦਲ ਮੁਤਾਬਕ ਹਿੰਮਤ ਸਿੰਘ ਦੇ ਆਪਣੇ ਬਿਆਨ ਬਦਲ ਜਾਣ ਤੋਂ ਬਾਅਦ ਇਸ ਰਿਪੋਰਟ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਫਸਾਉਣ ਦਾ ਸਾਰਾ ਪਲਾਨ ਮੁਤਵਾਜ਼ੀ ਜਥੇਦਾਰਾਂ ਵੱਲੋਂ ਆਈ.ਐੱਸ.ਆਈ. ਦੇ ਕਹੇ ਤੇ ਬਣਾਇਆ ਗਿਆ ਹੈ।

ਖੈਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ 24 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਇਜਲਾਸ ਵਿੱਚ ਬਹਿਸ ਲਈ ਪੇਸ਼ ਕੀਤੀ ਜਾਵੇਗੀ, ਪਰ ਰਿਪੋਰਟ ਲੀਕ ਹੋ ਕੇ ਪਹਿਲਾਂ ਹੀ ਸਿਆਸਤਦਾਨਾਂ ਦੇ ਟੇਬਲਾਂ ਤੇ ਪਹੁੰਚ ਗਈ ਹੈ। ਸੋ ਹੁਣ ਦੇਖਣਾ ਹੋਵੇਗਾ ਕਿ ਵਿਧਾਨ ਸਭਾ ਵਿੱਚ ਬਹਿਸ ਦੌਰਾਨ ਰਿਪੋਰਟ ਵਿੱਚੋਂ ਨਵਾਂ ਕੀ ਕੁੱਝ ਨਿਕਲ ਕੇ ਆਉਂਦਾ ਹੈ।

Like
Like Love Haha Wow Sad Angry
Girl in a jacket

LEAVE A REPLY