ਸੀਰੀਅਲ ਕਿਸਰ ਯਾਨੀ ਇਮਰਾਨ ਹਾਸ਼ਮੀ ਦੀ ਫਿਲ਼ਮ 4 ਸਾਲ ਬਾਅਦ ਹੋ ਰਹੀ ਹੈ ਰਿਲੀਜ਼

Girl in a jacket
Like
Like Love Haha Wow Sad Angry

ਮੁੰਬਈ : ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਦੇ ਫੈਨਜ਼ ਲਈ ਇਹ ਵੱਡੀ ਖੁਸ਼ਖਬਰੀ ਹੈ, ਕਿਉਂਕਿ 4 ਸਾਲ ਬਾਅਦ ਸੀਰੀਅਲ ਕਿਸਰ ਯਾਨੀ ਇਮਰਾਨ ਹਾਸ਼ਮੀ ਦੀ ਫਿਲਮ ‘ਟਾਈਗਰਸ’ ਰਿਲੀਜ਼ ਹੋਣ ਜਾ ਰਹੀ ਹੈ। ਇਮਰਾਨ ਹਾਸ਼ਮੀ ਅਕਸਰ ਫਿਲਮਾਂ ‘ਚ ਬੋਲਡ ਸੀਨ ਕਰਦੇ ਹੀ ਨਜ਼ਰ ਆਉਂਦੇ ਹਨ। ਦਸਣਯੋਗ ਹੈ ਇਮਰਾਨ ਦੀ ਇਸ ਫਿਲਮ ‘ਚ ਬੋਲਡ ਸੀਨ ਨਹੀਂ ਹੈ ਪਰ ਫਿਲਮ ਇਕ ਬੋਲਡ ਵਿਸ਼ੇ ਤੇ ਅਦਾਰਿਤ ਹੈ।

Read Also ਦੁਨੀਆ ਭਰ ‘ਚ ਰਿਲੀਜ਼ ਹੋਈ ਰੌਸ਼ਨ ਪ੍ਰਿੰਸ ਦੀ ‘ਰਾਂਝਾ ਰਫਿਊਜੀ’

ਫਿਲਮ ‘ਚ ਇਮਰਾਨ ਨੇ ਇਕ ਪਾਕਿਸਤਾਨੀ ਕਿਰਦਾਰ ਨਿਭਾ ਰਿਹਾ ਹੈ। ਫਿਲ਼ਮ ‘ਟਾਈਗਰਸ’ ਹੁਣ ਡਿਜੀਟਲ ਪਲੇਟਫਾਰਮ ‘ਜੀ 5’ ਤੇ 21 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਆਸਕਰ ਐਵਾਰਡ ਜਿੱਤਣ ਵਾਲੇ ਡਾਇਰੈਕਟਰ ਡੈਨਿਸ ਤਾਨੋਵਿਕ ਨੇ ਡਾਇਰੈਕਟ ਕੀਤਾ ਹੈ। ਦੱਸ ਦਈਏ ਇਸ ਫਿਲਮ ‘ਚ ਇਮਰਾਨ ਹਾਸ਼ਮੀ ਇਕ ਪਾਕਿਸਤਾਨੀ ਸੇਲਸਮੈਨ ਦੀ ਭੂਮਿਕਾ ਨਿਭਾ ਰਹੇ ਹਨ।

ਫਿਲਮ ‘ਚ ਇਕ ਅਜਿਹਾ ਪਰਿਵਾਰ ਦਿਖਾਇਆ ਗਿਆ ਹੈ,ਜੋ ਕਿ ਸੱਚ ਦੀ ਜਿੱਤ ਲਈ ਆਪਣਾ ਸਭ ਕੁਝ ਦਾਅ ‘ਤੇ ਲਾ ਦਿੰਦਾ ਹੈ। ਇਸ ਫਿਲਮ ‘ਚ ਇਮਰਾਨ ਹਾਸ਼ਮੀ ਤੋਂ ਇਲਾਵਾ ਆਦਿਲ ਹੁਸੈਨ,ਸੁਪ੍ਰਿਆ ਪਾਠਕ ਅਤੇ ਸਤਿਆਦੀਪ ਮਿਸ਼ਰਾ ਅਹਿਮ ਭੂਮਿਕਾ ‘ਚ ਹਨ।

Like
Like Love Haha Wow Sad Angry
Girl in a jacket

LEAVE A REPLY