ਸਿੱਧੂ ਨੇ ਇਸ ਸ਼ਖਸ ਦੇ ਕਹਿਣ ‘ਤੇ ਚੁੱਕਿਆ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਮਾਮਲਾ

Girl in a jacket
Like
Like Love Haha Wow Sad Angry
Girl in a jacket

ਲੁਧਿਆਣਾ : ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਸਥਿਤ ਭਾਰਤ-ਪਾਕਿ ਸਰਹੱਦ ਨੇੜੇ ਪੈਂਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰਨ ਲਈ ਲਾਂਘਾ ਖੋਲ੍ਹਣ ਦੀ ਚਰਚਾ ਨਾਲ ਸ਼ਰਧਾਲੂਆਂ ਵਿਚ ਨਵੀਂ ਆਸ ਜਾਗੀ ਹੈ। ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਯਾਤਰਾ ਦੇ ਦੌਰਾਨ ਕਿਸੇ ਸ਼ਖਸ ਦੇ ਕਹਿਣ ‘ਤੇ ਭਾਰਤ ਅਤੇ ਪਾਕਿਸਤਾਨ ਦੇ ‘ਚ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਮਾਮਲਾ ਚੁੱਕਿਆ। ਸਿੱਧੂ ਕਰਤਾਰਪੁਰ ਲਾਂਘੇ ਨੂੰ ਖੁਲ੍ਹਵਾਉਣ ਦੀ ਗੱਲ ਕਰਕੇ ਚਰਚਾ ‘ਚ ਆ ਗਏ ਹਨ ਅਤੇ ਇਹ ਮਾਮਲਾ ਗਰਮ ਹੋ ਗਿਆ। ਸਿੱਧੂ ਨੂੰ ਇਸ ਦੇ ਲਈ ਪ੍ਰੇਰਿਤ ਕੀਤਾ ਲੁਧਿਆਣਾ ਦੇ ਸੁਖਦੇਵ ਸਿੰਘ ਵਾਲੀਆ ਨੇ।

Read Also ਅਮਨ ਸ਼ਾਂਤੀ ਲਈ ਜੱਫੀ ਤੇ ਦੋਸਤੀ ਜ਼ਰੂਰੀ : ਨਵਜੋਤ ਸਿੱਧੂ

ਵਾਲੀਆ ਚਾਰ ਸਾਲਾਂ ਤੋਂ ਲਾਗਾਤਾਰ ਇਸ ਮਾਮਲੇ ਨੂੰ ਦੁਨੀਆ ਭਰ ਦੇ ਪ੍ਰਭਾਵਸ਼ਾਲੀ ਲੋਕਾਂ ਦੇ ਨਾਲ ਚੁੱਕ ਚੁੱਕਿਆ ਹੈ। ਪਾਕਿਸਤਾਨ ‘ਚ ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਦਾ ਮਾਹੌਲ ਬਣਨ ਤੋਂ ਪਹਿਲਾਂ ਹੀ ਇਸ ਸ਼ਖਸ ਨੇ ਸਿੱਧੂ ਨਾਲ ਵੀ ਇਹ ਮਾਮਲਾ ਚੁੱਕਣ ਦੇ ਲਈ ਅਪੀਲ ਕੀਤੀ ਸੀ। ਵਾਲੀਆ ਕਰੀਬ ਢਾਈ ਸਾਲ ਤੋਂ ਇਸ ਮਾਮਲੇ ਨੂੰ ਲੈ ਕੇ ਸਿੱਧੂ ਨਾਲ ਮੇਲ ਆਦਿ ਦੇ ਰਾਹੀਂ ਸੰਪਰਕ ਬਣਾਏ ਹਨ। ਸਿੱਧੂ ਨੂੰ ਫੇਸਬੁੱਕ ਅਤੇ ਵਟ੍ਹਸਐਪ ਦੇ ਜ਼ਰੀਏ ਦਿੱਤੇ ਗਏ ਸੰਦੇਸ਼ਾਂ ਨੂੰ ਦਿਖਾਉਂਦੇ ਹੋਏ ਵਾਲੀਆ ਕਹਿੰਦੇ ਹਨ ਕਿ ਉਨ੍ਹਾਂ ਨੇ ਹੀ ਸਿੱਧੂ ਨੂੰ ਇਸ ਗਲੀਆਰੇ ਦੇ ਬਾਰੇ ‘ਚ ਕਈ ਜਾਣਕਾਰੀਆਂ ਦਿੱਤੀਆਂ। ਸੁਖਦੇਵ ਨੇ ਸਿੱਧੂ ਨੂੰ ਲਿਖਿਆ ਸੀ ਕਿ ਹੁਣ ਤੁਹਾਡੇ ਮਿੱਤਰ ਇਮਰਾਨ ਪ੍ਰਧਾਨ ਮੰਤਰੀ ਬਣ ਰਹੇ ਹਨ ਅਤੇ ਉਹ ਕੋਸ਼ਿਸ਼ ਕਰਨ ਤਾਂ ਇਹ ਗਲੀਆਰਾ ਖੁੱਲ ਸਕਦਾ ਹੈ।

ਇੰਨਾ ਹੀ ਨਹੀਂ ਉਨ੍ਹਾਂ ਨੇ ਇਮਰਾਨ ਖਾਨ ਨੂੰ ਪੱਤਰ ਲਿਖਣ ਦੇ ਨਾਲ ਪਾਕਿਸਤਾਨ ਦੇ ਕਈ ਸਮਾਚਾਰ ਪੱਤਰਾਂ ਅਤੇ ਮੀਡੀਆ ‘ਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਮਾਹੌਲ ਬਣਾਇਆ, ਤਾਂ ਇਸ ਗਲੀਆਰੇ ਨੂੰ ਖੋਲ੍ਹਣ ਦੇ ਲਈ ਪਾਕਿਸਤਾਨੀ ਅਵਾਮ ‘ਚ ਵੀ ਮਾਹੌਲ ਬਣਾਇਆ ਜਾ ਸਕੇ। ਵਾਲੀਆ ਨੇ ‘ਬੁਲੰਦ ਸੋਚ ਦੀ ਬੁਲੰਦ ਆਵਾਜ਼’ ਨਾਮਕ ਫੇਸਬੁੱਕ ਪੇਜ਼ ਬਣਾਇਆ ਹੈ, ਜਿਸ ‘ਚ ਉਹ ਦੁਨੀਆ ਦੀਆਂ ਕਈ ਤਮਾਮ ਹਸਤੀਆਂ ਨੂੰ ਕਰਤਾਰਪੁਰ ਲਾਂਘੇ ਦੇ ਲਈ ਵੀ ਜਾਣੂ ਕਰਵਾਉਂਦੇ ਰਹਿੰਦੇ ਹਨ।

Like
Like Love Haha Wow Sad Angry
Girl in a jacket

LEAVE A REPLY