ਸਿੱਧੂ ਨਾਲ ਪੰਗੇ ਲੈ ਰਹੇ ਨੇ ਸੁਖਬੀਰ ਬਾਦਲ!

Girl in a jacket
Like
Like Love Haha Wow Sad Angry
Girl in a jacket

ਅੰਮ੍ਰਿਤਸਰ : ਅੰਮ੍ਰਿਤਸਰ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ। ਸੁਖਬੀਰ ਬਾਦਲ ਨੇ ਕਰਤਾਰਪੁਰ ਲਾਂਘੇ ਸਬੰਧੀ ਸਿੱਧੂ ਖਿਲਾਫ ਬੋਲਦਿਆਂ ਕਿਹਾ ਉਸ ਨੇ ਖੁਦ ਨੂੰ ਬਚਾਉਣ ਲਈ ‘ਕਰਤਾਰਪੁਰ ਲਾਂਘੇ ਵਾਲੀ ਸ਼ੁਰਲੀ ਛੱਡੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਕਾਲੀ ਸਰਕਾਰ ਸਮੇਂ ਵੀ ਇਸ ਸਬੰਧੀ ਪਹਿਲਾਂ ਕੋਸ਼ਿਸ਼ਾਂ ਕੀਤੀਆਂ ਸਨ, ਜੇਕਰ ਪਕਿਸਤਾਨ ਸਿੱਧੂ ਦੀ ਗੱਲ ਮੰਨਦਾ ਹੈ ਤਾਂ ਉਹ ਜੰਮੂ-ਕਸ਼ਮੀਰ ‘ਚ ਘੁਸਪੈਠ ਬੰਦ ਕਰਵਾਏ ਤੇ ਜਿਹੜੇ ਦੇਸ਼ ਦੇ ਹਜ਼ਾਰਾਂ ਸੈਨਿਕ ਮਰ ਰਹੇ ਹਨ ਉਨ੍ਹਾਂ ਨੂੰ ਬੰਦ ਕਰਵਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੈਂਸ ਬ੍ਰਦਰਜ਼, ਸਿੱਧੂ ਤੇ ਆਮ ਆਦਮੀ ਪਾਰਟੀ ਵਾਲੇ ਸਾਰਿਆਂ ਦਾ ਇਕੱਠਾ ਟੋਲਾ ਸੀ ਜੋ ਹੁਣ ਇਕੱਠਾ ਹੋਣ ਵਾਲਾ ਤੇ ਸਿੱਧੂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਵੇਗਾ।

Read Also ਸਿੱਧੂ ਦੀ ਬੱਲੇ ਬੱਲੇ ਤੋਂ ਬਾਅਦ ਹੁਣ ਕੈਪਟਨ ਜਾਣਗੇ ਪਾਕਿਸਤਾਨ!

ਅੰਮ੍ਰਿਤਸਰ ਤੇ ਹੈਰੀਟੇਜ ਸਟਰੀਟ ਦੀ ਵਿਗੜੀ ਸਫਾਈ ਵਿਵਸਥਾ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਨਗਰੀ ਦੀ ਇਹ ਹਾਲਤ ਵੇਖ ਸਿੱਧੂ ਨੂੰ ਡੁੱਬ ਮਰਨਾ ਜਾਣਾ ਚਾਹੀਦਾ ਹੈ ਉਨ੍ਹਾਂ ਸਿੱਧੂ ਦੇ ਅਸਤੀਫੇ ਦੀ ਵੀ ਮੰਗ ਕੀਤੀ। ਜਸਟਿਸ ਰਣਜੀਤ ਸਿੰਘ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਨਾ ਜਸਟਿਸ ਹੈ ਤੇ ਨਾ ਹੀ ਸਿੰਘ… ਉਨ੍ਹਾਂ ਕਿਹਾ ਜਸਟਿਸ ਰਣਜੀਤ ਜਾਅਲੀ ਡਿਗਰੀ ਲੈ ਕੇ ਫਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖਿਲਾਫ 420 ਦਾ ਪਰਚਾ ਹੋਣਾ ਚਾਹੀਦਾ ਹੈ, ਜੇਕਰ ਹੁਣ ਉਸ ‘ਤੇ ਪਰਚਾ ਨਾ ਹੋਇਆ ਤਾਂ ਸਾਡੀ ਸਰਕਾਰ ਸਮੇਂ ਤਾਂ ਪੱਕਾ ਉਸ ਖਿਲਾਫ ਪਰਚਾ ਹੋਵੇਗਾ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਸਮੇਤ ਹਰਮਿੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਜਿਥੇ ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਉੱਤੇ ਤਿਖੇ ਸ਼ਬਦੀ ਹਮਲੇ ਕੀਤੇ।

Like
Like Love Haha Wow Sad Angry
Girl in a jacket

LEAVE A REPLY