Breaking NewsD5 specialNewsSports-ok

ਸਾਬਕਾ ਭਾਰਤੀ ਫੁੱਟਬਾਲ ਕਪਤਾਨ ਕਾਰਲਟਨ ਚੈਪਮੈਨ ਦਾ ਹਾਰਟ ਅਟੈਕ ਨਾਲ ਦੇਹਾਂਤ

ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਕਾਰਲਟਨ ਚੈਪਮੈਨ ਦਾ ਸੋਮਵਾਰ ਨੂੰ ਬੈਂਗਲੁਰੂ ‘ਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 49 ਸਾਲ ਦੇ ਸਨ। ਚੈਪਮੈਨ ਨੂੰ ਐਤਵਾਰ ਦੀ ਰਾਤ ਬੈਂਗਲੁਰੂ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਸੋਮਵਾਰ ਤੜਕੇ ਉਨ੍ਹਾਂ ਨੇ ਅੰਤਿਮ ਸਾਹ ਲਏ। ਇੱਕ ਸਮੇਂ ਚੈਪਮੈਨ ਦੇ ਸਾਥੀ ਰਹੇ ਬਰੂਨੋ ਕੌਟਿਨਹੋ ਨੇ ਗੋਆ ਤੋਂ ਪੀਟੀਆਈ ਨੂੰ ਕਿਹਾ, ‘ਮੈਨੂੰ ਬੈਂਗਲੁਰੂ ਤੋਂ ਉਨ੍ਹਾਂ ਦੇ ਇੱਕ ਦੋਸਤ ਨੇ ਫੋਨ ‘ਤੇ ਦੱਸਿਆ ਕਿ ਚੈਪਮੈਨ ਹੁਣ ਸਾਡੇ ‘ਚ ਨਹੀਂ ਰਹੇ। ਉਨ੍ਹਾਂ ਦਾ ਅੱਜ (ਸੋਮਵਾਰ) ਤੜਕੇ ਦੇਹਾਂਤ ਹੋ ਗਿਆ। ਉਹ ਹਮੇਸ਼ਾ ਖੁਸ਼ ਰਹਿਣ ਵਾਲੇ ਇਨਸਾਨ ਸਨ ਅਤੇ ਦੂਸਰਿਆਂ ਦੀ ਮਦਦ ਲਈ ਤਿਆਰ ਰਹਿੰਦੇ ਸਨ।’

ਮਿਡਫਿਲਡਰ ਚੈਪਮੈਨ 1995 ਤੋਂ 2001 ਤੱਕ ਭਾਰਤ ਦੇ ਵੱਲੋਂ ਖੇਡੇ ਸਨ। ਉਨ੍ਹਾਂ ਦੀ ਕਪਤਾਨੀ ‘ਚ ਭਾਰਤੀ ਟੀਮ ਨੇ 1997 ‘ਚ ਸੈਫ ਕੱਪ ਜਿੱਤਿਆ ਸੀ। ਕਲੱਬ ਪੱਧਰ ‘ਤੇ ਉਨ੍ਹਾਂ ਨੇ ਈਸਟ ਬੰਗਾਲ ਅਤੇ ਜੇਸੀਟੀ ਮਿਲਸ ਵਰਗੀਆਂ ਟੀਮਾਂ ਦੀ ਤਰਜਮਾਨੀ ਕੀਤੀ ਸੀ।ਟਾਟਾ ਫੁਟਬਾਲ ਅਕਾਦਮੀ ਤੋਂ ਨਿਕਲੇ ਚੈਪਮੈਨ 1993 ‘ਚ ਈਸਟ ਬੰਗਾਲ ਨਾਲ ਜੁੜੇ ਸਨ ਅਤੇ ਉਨ੍ਹਾਂ ਨੇ ਉਸ ਸਾਲ ਏਸ਼ੀਆਈ ਕੱਪ ਵਿਨਰਸ ਕੱਪ ਦੇ ਪਹਿਲੇ ਦੌਰ ਦੇ ਮੈਚ ‘ਚ ਇਰਾਕੀ ਕਲੱਬ ਅਲ ਜਾਵਰਾ ਦੇ ਖਿਲਾਫ ਟੀਮ ਦੀ 6 – 2 ਨਾਲ ਜਿੱਤ ‘ਚ ਹੈਟਰਿਕ ਬਣਾਈ ਸੀ।

🔴 Live 🔴ਖੇਤੀ ਬਿੱਲਾਂ ‘ਤੇ ਕੇਂਦਰ ਦਾ ਵੱਡਾ ਬਿਆਨ! | ਕਸੂਤਾ ਫਸਿਆ ਸੁਮੇਧ ਸੈਣੀ!

ਪਰ ਉਨ੍ਹਾਂ ਨੇ ਆਪਣਾ ਸਭ ਤੋਂ ਵਧੀਆਂ ਪ੍ਰਦਰਸ਼ਨ ਜੇਸੀਟੀ ਦੇ ਨਾਲ ਕੀਤਾ, ਜਿਸਦੇ ਨਾਲ ਉਹ 1995 ‘ਚ ਜੁੜੇ ਸਨ। ਚੈਪਮੈਨ ਨੇ ਪੰਜਾਬ ਸਥਿਤ ਕਲੱਬ ਦੇ ਵੱਲੋਂ 14 ਟਰਾਫੀਆਂ ਜਿੱਤੀਆਂ ਸਨ। ਉਨ੍ਹਾਂ ਵਿੱਚੋਂ 1996 – 97 ‘ਚ ਪਹਿਲੀ ਰਾਸ਼ਟਰੀ ਫੁੱਟਬਾਲ ਲੀਗ ਵੀ ਸ਼ਾਮਿਲ ਹੈ। ਚੈਪਮੈਨ ਬਾਅਦ ‘ਚ ਐਫਸੀ ਕੌਚੀ ਨਾਲ ਜੁੜੇ ਪਰ ਇੱਕ ਸੈਸ਼ਨ ਬਾਅਦ ਹੀ 1998 ‘ਚ ਈਸਟ ਬੰਗਾਲ ਨਾਲ ਜੁੜ ਗਏ ਸਨ। ਈਸਟ ਬੰਗਾਲ ਨੇ ਉਨ੍ਹਾਂ ਦੀ ਅਗਵਾਈ ‘ਚ 2001 ‘ਚ ਐਨਐਫਐਲ ਜਿੱਤਿਆ ਸੀ। ਉਨ੍ਹਾਂ ਨੇ 2001 ‘ਚ ਪੇਸ਼ੇਵਰ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ। ਇਸ ਤੋਂ ਬਾਅਦ ਉਹ ਵੱਖਰੇ ਕਲੱਬਾਂ ਦੇ ਕੋਚ ਵੀ ਰਹੇ।

Related Articles

Leave a Reply

Your email address will not be published. Required fields are marked *

Back to top button