ਸ਼ਰਾਬੀ ਹੋਮਗਾਰਡ ਮੁਲਾਜ਼ਮ ‘ਤੇ ਥੱਪੜਾਂ ਦੀ ਬਰਸਾਤ!

Girl in a jacket
Like
Like Love Haha Wow Sad Angry
Girl in a jacket

ਫ਼ਰੀਦਕੋਟ : ਕੁੱਟਮਾਰ ਦੀਆਂ ਇਹ ਤਸਵੀਰਾਂ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਵਾਲਾ ਦੀਆਂ ਹਨ। ਜਿਥੇ ਇੱਕ ਔਰਤ ਨੇ ਇੱਕ ਹੋਮਗਾਰਡ ਮੁਲਾਜ਼ਮ ਨੂੰ ਦਰੱਖਤ ਨਾਲ ਬੰਨ੍ਹ ਕੇ ਅਜਿਹਾ ਕੁਟਾਪਾ ਉਤਾਰਿਆ ਕਿ ਪੁਲਿਸ ਦਾ ਕੁਟਾਪਾ ਵੀ ਉਸ ਸਾਹਮਣੇ ਫੀਕਾ ਜਾਪਿਆ ਔਰਤ ਵੱਲੋਂ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਈਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਔਰਤ ਨੇ ਵਰਦੀਧਾਰੀ ਮੁਲਾਜ਼ਮ ਦੇ ਮੂੰਹ ਤੇ ਥੱਪੜਾਂ ਦੀ ਬਰਸਾਤ ਕਰ ਦਿੱਤੀ। ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਮੁਤਾਬਕ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਇਕਬਾਲ ਸਿੰਘ ਨਾਮੀ ਇਹ ਹੋਮਗਾਰਡ ਮੁਲਾਜ਼ਮ ਸ਼ਰਾਬ ਪੀ ਕੇ ਉਸਦੇ ਘਰ ਵੜ੍ਹ ਆਇਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਿਆ।

Read Also ਆਸ਼ਾ ਕੁਮਾਰੀ ਤੇ ਮਹਿਲਾ ਕਾਂਸਟੇਬਲ ਵਿਚਾਲੇ `ਥਪੜੋ-ਥੱਪੜੀ`

ਜਿਸ ਤੋਂ ਬਾਅਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਾਜ਼ਮ ਨੇ ਉਸਦੇ ਸਿਰ ਵਿੱਚ ਇੱਟ ਮਾਰ ਦਿੱਤੀ। ਜਿਸ ਤੋਂ ਬਾਅਦ ਰੌਲਾ ਰੱਪਾ ਪੈਣ ਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਦਰਖਤ ਨਾਲ ਬੰਨ ਲਿਆ। ਦੂਜੇ ਪਾਸੇ ਕੁੱਟਮਾਰ ਦਾ ਸ਼ਿਕਾਰ ਹੋਏ ਹੋਮਗਾਰਡ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦਿਆਂ ਇਸ ਨੂੰ ਪੈਸ਼ਿਆਂ ਦਾ ਮਾਮਲਾ ਦੱਸਿਆ ਹੈ। ਮੁਲਾਜ਼ਮ ਮੁਤਾਬਕ ਉਸਨੇ ਔਰਤ ਦੇ ਨਹੀਂ ਸਗੋਂ ਔਰਤ ਨੇ ਉਸਦੇ ਸਿਰ ਵਿੱਚ ਇੱਟ ਮਾਰੀ ਹੈ।

ਕੰਟਰੋਲ ਰੂਮ ਨੂੰ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਜ਼ਖਮੀ ਹੋਮਗਾਰਡ ਨੂੰ ਛੁਡਵਾਇਆ। ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ‘ਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਪਰ ਐਨਾ ਜ਼ਰੂਰ ਹੈ ਕਿ ਆਮ ਲੋਕਾਂ ਦਾ ਗੁੱਸਾ ਹੁਣ ਪੁਲਿਸ ਖਿਲਾਫ ਰੋਹ ਬਣ ਕੇ ਸਾਹਮਣੇ ਆਉਣ ਲੱਗਿਆ ਹੈ, ਜਿਸ ਦੀ ਭੇਂਟ ਹੁਣ ਤੱਕ ਕਈ ਮੁਲਾਜ਼ਮ ਚੜ੍ਹ ਚੁੱਕੇ ਹਨ।

Like
Like Love Haha Wow Sad Angry
Girl in a jacket

LEAVE A REPLY