Breaking NewsD5 specialNewsPunjabTop News

ਲਖੀਮਪੁਰ ਹਿੰਸਾ : Navjot Sidhu ਦਾ ਵੱਡਾ ਐਲਾਨ – ਜੇਕਰ ਮੰਤਰੀ ਦੇ ਬੇਟੇ ਦੀ ਨਾ ਹੋਈ ਗ੍ਰਿਫ਼ਤਾਰੀ ਤਾਂ ਕੱਲ੍ਹ ਤੋਂ ਸ਼ੁਰੂ ਕਰਾਂਗਾ ਭੁੱਖ ਹੜਤਾਲ

ਮੋਹਾਲੀ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਵਾਪਰੀ ਹਿੰਸਕ ਘਟਨਾ ਦੇ ਵਿਰੋਧ ‘ਚ ਪੰਜਾਬ ਕਾਂਗਰਸ ਅੱਜ ਵੱਡਾ ਰੋਸ਼ ਮਾਰਚ ਕੱਢਣ ਜਾ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਇਹ ਮਾਰਚ ਲਖੀਮਪੁਰ ਕੂਚ ਕਰੇਗਾ, ਜਿਸਦੇ ਲਈ ਸਾਰੇ ਮੋਹਾਲੀ ਇਕੱਠੇ ਹੋਏ ਹਨ। ਉਥੇ ਹੀ ਮੋਹਾਲੀ ਪੁੱਜਣ ‘ਤੇ ਸਿੱਧੂ ਨੇ ਕਿਸਾਨਾਂ ਦੇ ਸਮਰਥਨ ‘ਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੰਤਰੀ ਦੇ ਬੇਟੇ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਕੱਲ੍ਹ ਤੋਂ ਮੈਂ ਭੁੱਖ ਹੜਤਾਲ ਸ਼ੁਰੂ ਕਰਾਂਗਾ।

ਲੱਖਾ ਸਿਧਾਣਾ ਦਾ ਟੁੱਟਿਆ ਦਿਲ! ਕਿਸਾਨ ਆਗੂਆਂ ਬਾਰੇ ਕਹੀ ਵੱਡੀ ਗੱਲ! ਯੂਪੀ ਕਾਂਡ ’ਚ ਹੋਈ ਵੱਡੀ ਹੇਰਾ-ਫੇਰੀ

ਸਿੱਧੂ ਨੇ ਕਿਹਾ ਕਿ ਮੈਂ ਸੁਣਿਆ ਸੀ ਪਿੱਠ ‘ਚ ਛੁਰੇ ਥੋਪੇ ਜਾਂਦੇ ਹਨ ਪਰ ਪਹਿਲੀ ਵਾਰ ਪਿੱਠ ‘ਤੇ ਗੱਡੀਆਂ ਚੜਾਉਂਦੇ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਐਫਆਈਆਰ ‘ਚ ਮੰਤਰੀ ਦੇ ਬੇਟੇ ਦਾ ਨਾਂ ਹੈ ਤਾਂ ਫਿਰ ਉਸਨੇ ਹੁਣ ਤੱਕ ਜਾਂਚ ਕਿਉਂ ਨਹੀਂ ਜੁਆਇਨ ਕੀਤੀ ? ਅਜੇ ਤੱਕ ਕਿਉਂ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ? ਸਿੱਧੂ ਨੇ ਪੁੱਛਿਆ ਕੀ ਕੇਂਦਰੀ ਮੰਤਰੀ ਅਤੇ ਉਨ੍ਹਾਂ ਦਾ ਪੁੱਤਰ ਕਾਨੂੰਨ ਅਤੇ ਸੰਵਿਧਾਨ ਤੋਂ ਵੱਡੇ ਹੋ ਗਏ ਹਨ ? ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਕਿਸਾਨਾਂ ਲਈ ਹੈ। ਜਦੋਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਪਾਰਟੀ ਤੋਂ ਉੱਤੇ ਉੱਠਕੇ ਮੈਂ ਕਿਸਾਨਾਂ ਦੇ ਨਾਲ ਹਾਂ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button