ਸਹਿਵਾਗ ਨੇ ਛੱਡਿਆ ਕਿੰਗਸ 11 ਪੰਜਾਬ ਦਾ ਸਾਥ, ਕੀ ਪ੍ਰੀਤੀ ਨਾਲ ਹੋਈ ਅਣਬਣ ਹੈ ਵਜ੍ਹਾ!

Girl in a jacket
Like
Like Love Haha Wow Sad Angry

ਮੁੰਬਈ : ਤਿੰਨ ਸਾਲ ਪਹਿਲਾਂ ਆਈਪੀਐੱਲ ਵਿੱਚ ਕਿੰਗਸ 11 ਪੰਜਾਬ ਦੇ ਨਾਲ ਬਤੋਰ ਮੈਂਟੋਰ ਜੁੜੇ ਭਾਰਤ ਦੇ ਸਾਬਕਾ ਬੱਲੇਬਾਜ ਵੀਰੇਂਦਰ ਸਹਿਵਾਗ ਨੇ ਇਸ ਟੀਮ ਦੇ ਨਾਲ ਆਪਣਾ ਨਾਤਾ ਤੋੜ ਲਿਆ ਹੈ। ਸਹਿਵਾਗ ਨੇ ਟੀਮ ਨੂੰ ਛੱਡਣ ਦੀ ਜਾਣਕਾਰੀ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਕੀਤੀ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਸਭ ਚੰਗੀਆਂ ਚੀਜਾਂ ਦਾ ਕੋਈ ਅੰਤ ਹੁੰਦਾ ਹੈ ਤੇ ਮੇਰਾ ਕਿੰਗਸ ਇਲੈਵਨ ਪੰਜਾਬ ਟੀਮ ਨਾਲ ਚੰਗਾ ਸਮਾਂ ਬੀਤੀਆ। ਦੋ ਸੀਜ਼ਨ ਖੇਡਿਆ ਤੇ 3 ਸੀਜ਼ਨ ਤਕ ਟੀਮ ਦਾ ਮੈਂਟੌਰ ਰਿਹਾ’। ਦੱਸ ਦਈਏ ਕਿ ਉਹ ਸਾਲ 2016 ਤੋਂ ਇਸ ਟੀਮ ਨਾਲ ਜੁੜੇ ਰਹੇ ਹਨ ਤੇ ਇਸ ਟੀਮ ਦੇ ਆਈ.ਪੀ.ਐਲ ਦੇ 3 ਐਡੀਸ਼ਨ ‘ਚ ਮੈਂਟੌਰ ਵੀ ਰਹੇ ਹਨ।

Read Also ਵਿਰਾਟ ਨੇ ਹਾਰ ਤੋਂ ਬਾਅਦ ਵੀ ਤੋੜਿਆ ਤੇਂਦੁਲਕਰ ਤੇ ਦ੍ਰਾਵਿੜ ਦਾ ਰਿਕਾਰਡ

ਸਹਿਵਾਗ ਨੇ ਕਿੰਗਸ 11 ਪੰਜਾਬ ਦੇ ਦੋ ਸੈਸ਼ਨਾਂ ‘ਚ ਖਿਡਾਰੀ ਦੇ ਤੌਰ ‘ਤੇ ਵੀ ਮੈਚ ਖੇਡੇ। ਉਨ੍ਹਾਂ ਨੇ ਆਪਣੇ ਵਨਡੇ ਕਰੀਅਰ ‘ਚ 8 ਹਜ਼ਾਰ ਤੋਂ ਜ਼ਿਆਦਾ ਦੋੜਾਂ ਬਣਾਈਆਂ ਹਨ। ਸਹਿਵਾਗ ਨੇ ਆਈ.ਪੀ.ਐਲ ਦੇ 104 ਮੈਚਾਂ ‘ਚ ਕੁੱਲ 2728 ਦੌੜਾਂ ਬਣਾਈਆਂ। ਉਨ੍ਹਾਂ ਨੇ 2 ਸੈਂਕੜੇ ਤੇ 16 ਅੱਧ-ਸੈਂਕੜੇ ਬਣਾਏ ਹਨ। ਸਹਿਵਾਗ ਤੇ ਪੰਜਾਬ ਦੀ ਟੀਮ ਦੀ ਮਾਲਕਨ ਬਾਲੀਵੁੱਡ ਐਕਟਰਸ ਪ੍ਰੀਟੀ ਜ਼ਿੰਟਾ ‘ਚ ਅਣਬਣ ਦੀਆਂ ਖ਼ਬਰਾਂ 2018 ਦੇ ਆਈ.ਪੀ.ਐਲ ‘ਚ ਹੀ ਆਉਣੀਆਂ ਸ਼ੁਰੂ ਹੋ ਗਈਆਂ ਸੀ। ਪਰ ਦੋਨਾਂ ਨੇ ਇਨ੍ਹਾਂ ‘ਤੇ ਕਦੇ ਕੁਝ ਨਹੀਂ ਕਿਹਾ, ਅਜਿਹੇ ‘ਚ ਸਹਿਵਾਗ ਦੇ ਟੀਮ ਨੂੰ ਛੱਡਣ ਦੇ ਫੈਸਲੇ ਨੇ ਇਨ੍ਹਾਂ ਖ਼ਬਰਾਂ ‘ਤੇ ਮੋਹਰ ਲਾਉਣ ਦਾ ਕੰਮ ਕੀਤਾ ਹੈ।

Like
Like Love Haha Wow Sad Angry
Girl in a jacket

LEAVE A REPLY