ਸਲਮਾਨ ਦੇ ਜੀਜੇ ਆਯੂਸ਼ ਦਾ ਬਿਨਾਂ ਹੈਲਮੇਟ ਸਕੂਟੀ ਚਲਾਉਣ ਤੇ, ਪੁਲਸ ਨੇ ਕੱਟਿਆ ਚਲਾਨ

Girl in a jacket
Like
Like Love Haha Wow Sad Angry

ਮੁੰਬਈ : ਸਲਮਾਨ ਖਾਨ ਦਾ ਜੀਜਾ ਆਯੁਸ਼ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪਹਿਲੀ ਬਾਲੀਵੁੱਡ ਫਿਲਮ ‘ਲਵਰਾਤਰੀ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਹਾਲ ਹੀ ‘ਚ ਆਯੁਸ਼ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਆਪਣੀ ਫਿਲਮ ਦੀ ਸਹਿ-ਅਦਾਕਾਰਾ ਨਾਲ ਗੁਜਰਾਤ ਦੇ ਵਡੋਦਰਾ ‘ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਸਕੂਟੀ ‘ਤੇ ਆਪਣੀ ਫਿਲਮ ਨੂੰ ਪ੍ਰਮੋਟ ਕੀਤਾ ਪਰ ਇਸ ਦੇ ਨਾਲ ਹੀ ਉਹ ਇਕ ਗਲਤੀ ਵੀ ਕਰ ਗਏ, ਜਿਸ ਕਾਰਨ ਉਨ੍ਹਾਂ ਦਾ ਚਲਾਨ ਹੋ ਗਿਆ। ਜੀ ਹਾਂ ਆਯੁਸ਼ ਵਡੋਦਰਾ ਦੀਆਂ ਸੜਕਾਂ ‘ਤੇ ਬਿਨਾਂ ਹੈਲਮੇਟ ਦੇ ਸਕੂਟੀ ਚਲਾਉਂਦੇ ਨਜ਼ਰ ਆਏ। ਆਯੁਸ਼-ਵਰੀਨਾ ਦੋਹਾਂ ਨੇ ਕਰੀਬ 5 ਵਜੇ ਏਅਰਪੋਰਟ ਤੋਂ ਲੈ ਕੇ ਸੁਰਸਾਗਰ ਤੱਕ ਸਕੂਟੀ ਚਲਾਈ। ਇਸ ਸਮੇਂ ਉਨ੍ਹਾਂ ਨਾਲ ਹਜ਼ਾਰਾਂ ਫੈਨਜ਼ ਵੀ ਸੜਕਾਂ ‘ਤੇ ਬਿਨਾ ਹੈਲਮੇਟ ਦੇ ਹੀ ਨਜ਼ਰ ਆਏ।

Read Also ਸਲਮਾਨ ਖਾਨ ਨੇ ਫੈਨਜ਼ ਨੂੰ ਦਿੱਤਾ ਆਜ਼ਾਦੀ ਦਿਵਸ ਤੇ ਤੋਹਫ਼ਾ

ਲੱਗਦਾ ਹੈ ਆਯੁਸ਼ ਭੁੱਲ ਗਏ ਕਿ ਇਕ ਸਟਾਰ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਿੰਮੇਦਾਰੀਆਂ ਵੀ ਵਧ ਜਾਂਦੀਆਂ ਹਨ। ਇਸ ਤਰ੍ਹਾਂ ਨਿਯਮ ਤੋੜਣ ਦਾ ਉਨ੍ਹਾਂ ਦੇ ਫੈਨਜ਼ ਕੋਲ ਵੀ ਗਲਤ ਮੈਸੇਜ ਪਹੁੰਚਦਾ ਹੈ। ਬਿਨਾਂ ਹੈਲਮੇਟ ਦੇ ਸਕੂਟੀ ਚਲਾਉਣ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈਟ ‘ਤੇ ਖੂਬ ਵਾਇਰਲ ਹੋਈਆਂ ਅਤੇ ਜਦੋਂ ਪੁਲਸ ਨੇ ਦੇਖਿਆ ਤਾਂ ਉਹ ਇਨ੍ਹਾਂ ਸਟਾਰਜ਼ ਦਾ ਚਲਾਨ ਕੱਟਣ ਉਨ੍ਹਾਂ ਦੇ ਹੋਟਲ ਹੀ ਪਹੁੰਚ ਗਈ। ਅਸੀਸਟੈਂਟ ਕਮਿਸ਼ਨਰ ਆਫ ਪੁਲਸ (ਟ੍ਰੈਫਿਕ) ਅਮਿਤਾ ਵਨਾਨੀ ਨੇ ਦੱਸਿਆ, ‘ਅਸੀਂ ਪੁਲਸ ਅਫਸਰਾਂ ਨੂੰ ਹੋਟਲ ਭੇਜ ਕੇ ਉਨ੍ਹਾਂ ਦਾ ਚਲਾਨ ਕੱਟਣ ਲਈ ਕਿਹਾ। ਉਹ ਸਟਾਰ ਹਨ ਅਤੇ ਉਨ੍ਹਾਂ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ।” ਦੱਸ ਦੇਈਏ ਕਿ ਆਯੁਸ਼ ਦੀ ਫਿਲਮ ‘ਲਵਰਾਤਰੀ’ ਅਭਿਰਾਜ ਮੀਨਾਵਾਲਾ ਨੇ ਡਾਇਰੈਕਟ ਕੀਤੀ ਹੈ, ਜੋ 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

Like
Like Love Haha Wow Sad Angry
Girl in a jacket

LEAVE A REPLY