ਸਰਪੰਚ ਨੇ ਹਿਮਾਇਤੀਆਂ ਨਾਲ ਘੇਰ ਲਿਆ ਭਗਵੰਤ ਮਾਨ (ਵੀਡੀਓ)

Girl in a jacket
Like
Like Love Haha Wow Sad Angry
Girl in a jacket

ਸੰਗਰੂਰ : ਸੰਗਰੂਰ ਦੇ ਪਿੰਡ ਫਰਵਾਲੀ ਵਿਖੇ ਚੋਣ ਪ੍ਰਚਾਰ ਲਈ ਪਹੁੰਚੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਸਰਪੰਚ ਨੇ ਆਪਣੇ ਸਾਥੀਆਂ ਸਮੇਤ ਘੇਰ ਲਿਆ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਹੁਣ ਤੁਹਾਨੂੰ ਦੱਸਦੇ ਹਾ ਇਹ ਸਾਰਾ ਮਾਮਲਾ ਹੈ ਕਿ ਦਰਅਸਲ ਚੋਣਾਂ ਨੂੰ ਲੈਕੇ ਸੰਗਰੂਰ ‘ਚ ਭਗਵੰਤ ਮਾਨ ਵੱਲੋ ਪਿੰਡਾਂ ਦਾ ਦੋਰਾ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪਿੰਡ ਫਰਵਾਲੀ ਵਿੱਖੇ ਮਾਨ ਵੱਲੋ ਆਪਣਾ ਚੋਣ ਪ੍ਰਚਾਰ ਪਹੁੰਚੇ ਤਾਂ ਪਿੰਡ ਦੇ ਸਰਪੰਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭਗਵੰਤ ਮਾਨ ਨੂੰ ਘੇਰ ਲਿਆ। ਵਿਰੋਧ ਕਾਰਨ ਇਹ ਸੀ ਕਿ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਦੌਰਾਨ ਐਲਾਨ ਕੀਤੀ ਸੀ ਕਿ ਉਹ ਆਪਣੇ ਹਲਕੇ ‘ਚ ਜਿਹੜੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਵੇਗੀ।

Read Also ਭਗਵੰਤ ਮਾਨ ਨੇ ਖਹਿਰਾ ਦੀ ਲਾਤੀ ਸੀਪ, ਲਾਈਵ ਹੋਣ ਤੋਂ ਪਹਿਲਾਂ ਹੁਣ ਖਹਿਰਾ ਕਈ ਵਾਰ ਸੋਚੂ

ਉਸ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣਗੇ ਜਦੋਂ ਪਿੰਡ ਫਰਵਾਲੀ ਦੀ ਪੰਚਾਇਤ ਨੇ ਗ੍ਰਾਂਟ ਦੀ ਰਾਸੀ ਮੰਗੀ ਤਾਂ ਭਗਵੰਤ ਮਾਨ ਜਵਾਬ ਦਿੱਤਾ ਕਿ ਉਹ ਇਹ ਰਾਸ਼ੀ ਚੌਣ ਜਾਬਤੇ ਤੋ ਬਾਅਦ ਦੇਣਗੇ। ਇਸ ਗੱਲ ਤੋਂ ਨਰਾਜ਼ ਹੋਏ ਲੋਕਾਂ ਭਗਵੰਤ ਮਾਨ ਨੂੰ ਘੇਰ ਲਿਆ ਅਤੇ ਆਮ ਆਦਮੀ ਪਾਰਟੀ ਖਿਲਾਫ ਨਾਰੇਬਾਜ਼ੀ ਕੀਤੀ। ਜਿਸ ਦੀ ਵੀਡੀਓ ਸ਼ੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਫਰਵਾਲੀ ਦੇ ਸਰਪੰਚ ਗੁਰਮੁਖ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਨਾਂ ਵਲੋ ਆਪਣੇ ਪਿੰਡ ਲਈ 5 ਲੱਖ ਦੀ ਗ੍ਰਾਂਟ ਮੰਗੀ ਸੀ, ਜਿਸ ਦਾ ਐੇਲਾਨ ਭਗਵੰਤ ਮਾਨ ਵਲੋ ਖੁਦ ਕੀਤਾ ਗਿਆ ਸੀ ਪਰ ਹੁਣ ਭਗਵੰਤ ਮਾਨ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਰਹੇ ਹਨ। ਭਗਵੰਤ ਮਾਨ ਨੂੰ ਪਿੰਡ ਵਾਸੀਆਂ ਦਾ ਇਹ ਵਿਰੋਧ ਦਾ ਨਤੀਜਾ ਲੋਕ ਸਭਾ ਚੋਣਾਂ ‘ਚ ਭੁਗਤਣਾ ਪੈ ਸਕਦਾ ਹੈ ਸੋ ਹੁਣ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਵਲੋਂ ਕੀਤਾ ਆਪਣਾ ਵਾਅਦਾ ਕਦੋ ਪੂਰਾ ਕੀਤਾ ਜਾਂਦਾ ਹੈ।

Like
Like Love Haha Wow Sad Angry
Girl in a jacket

LEAVE A REPLY