ਸਪੌਟ ਫਿਕਸਿੰਗ : ਕ੍ਰਿਕਟਰ ਸ਼੍ਰੀਸੰਤ ਨੂੰ ਰਾਹਤ, ਸੁਪ੍ਰੀਮ ਕੋਰਟ ਨੇ ਹਟਾਇਆ ਲਾਈਫ ਬੈਨ

Girl in a jacket
Like
Like Love Haha Wow Sad Angry
Girl in a jacket

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਸ੍ਰੀਸੰਤ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਬੀਸੀਸੀਆਈ ਵੱਲੋਂ ਇਸ ਗੇਂਦਬਾਜ਼ ‘ਤੇ ਲਾਏ ਤਾਉਮਰ ਬੈਨ ਨੂੰ ਖ਼ਤਮ ਕਰ ਦਿੱਤਾ ਹੈ। ਜੱਜ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਕ੍ਰਿਕਟ ਬੋਰਡ ਨੂੰ ਸ੍ਰੀਸੰਤ ਦੀ ਸਜ਼ਾ ਮੁੜ ਵਿਚਾਰਨ ਲਈ ਕਿਹਾ ਹੈ। ਸ੍ਰੀਸੰਤ ਤੋਂ ਬੇਸ਼ੱਕ ਬੈਨ ਹਟ ਗਿਆ ਹੈ ਪਰ ਉਹ ਅਜੇ ਵੀ ਖੇਡ ਨਹੀਂ ਪਾਉਣਗੇ।

ReadAlso ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਇਸ ਤਰ੍ਹਾਂ ਰੱਖੀ ਤਿਰੰਗੇ ਦੀ ਇੱਜ਼ਤ

ਅਦਾਲਤ ਨੇ ਕਿਹਾ ਕਿ ਬੀਸੀਸੀਆਈ ਸ੍ਰੀਸੰਤ ਦਾ ਪੱਖ ਵੀ ਸੁਣੇ ਤੇ ਲਾਈਫਟਾਈਮ ਬੈਨ ਕਾਫੀ ਜ਼ਿਆਦਾ ਹੈ। ਸ੍ਰੀਸੰਤ ‘ਤੇ 2013 ਆਈਪੀਐਲ ਸਪੌਟ ਫਿਕਸਿੰਗ ਮਾਮਲੇ ‘ਚ ਫਸੇ ਸੀ। ਇਸ ‘ਚ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ ਸੀ ਪਰ ਬੀਸੀਸੀਆਈ ਨੇ ਉਨ੍ਹਾਂ ਦੇ ਖੇਡਣ ‘ਤੇ ਬੈਨ ਲਾ ਦਿੱਤਾ ਸੀ। ਫੈਸਲੇ ਤੋਂ ਬਾਅਦ ਸ੍ਰੀਸੰਤ ਖੁਦ ਵੀ ਮੀਡੀਆ ਸਾਹਮਣੇ ਆਏ ਤੇ ਉਨ੍ਹਾਂ ਨੇ ਵਕੀਲਾਂ ਦਾ ਧੰਨਵਾਦ ਕੀਤਾ ਤੇ ਕਿਹਾ, “ਮੈਦਾਨ ‘ਤੇ ਵਾਪਸੀ ਲਈ ਮੈਂ ਤਿਆਰ ਹਾਂ। ਜੇਕਰ ਲਿਏਂਡਰ ਪੇਸ 45 ਸਾਲ ਦੀ ਉਮਰ ‘ਚ ਗ੍ਰੈਂਡਸਲੈਮ ਖੇਡ ਸਕਦੇ ਹਨ ਤਾਂ ਮੈਂ ਵੀ ਕ੍ਰਿਕਟ ਖੇਡ ਸਕਦਾ ਹਾਂ।”

Like
Like Love Haha Wow Sad Angry
Girl in a jacket

LEAVE A REPLY