ਵੱਡਾ ਕ੍ਰਿਕਟ ਸਟਾਰ ਬਣਨਾ ਚਾਹੁੰਦਾ ਸੀ ਗੈਂਗਸਟਰ ਅੰਕਿਤ ਭਾਦੂ, ਜਾਣੋ ਕਿਵੇਂ ਬਣਿਆ ਮੋਸਟ ਵਾਂਟੇਡ ਗੈਂਗਸਟਰ (ਵੀਡੀਓ)

Girl in a jacket
Like
Like Love Haha Wow Sad Angry

ਫਾਜ਼ਿਲਕਾ : ਰਾਜਸਥਾਨ ਵਿੱਚ ਵਿਦਿਆਰਥੀ ਨੇਤਾ ਰਹੇ ਅੰਕਿਤ ਭਾਦੂ ਦੇ ਖਿਲਾਫ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰ ਕਈ ਰਾਜਾਂ ਵਿੱਚ ਹੱਤਿਆ , ਲੁੱਟ-ਖਸੁੱਟ, ਫਿਰੌਤੀ ਮੰਗਣ ਅਤੇ ਡਕੈਤੀ ਪਾਉਣ ਦੇ ਇਲਜ਼ਾਮ ਵਿੱਚ ਕਰੀਬ 25 ਮਾਮਲੇ ਦਰਜ ਸਨ। ਚੰਡੀਗੜ ਦੇ ਨਜ਼ਦੀਕ ਜੀਰਕਪੁਰ ਵਿੱਚ ਹੋਏ ਇਸ ਐਨਕਾਊਂਟਰ ਤੋਂ ਬਾਅਦ ਮਾਰੇ ਗਏ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਸਾਥੀ ਅੰਕਿਤ ਭਾਦੂ ਦੇ ਪਿੰਡ ਵਿੱਚ ਪੂਰਾ ਮਾਤਮ ਛਾਇਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅੰਕਿਤ ਭਾਦੂ ਕ੍ਰਿਕਟ ਦਾ ਬੜਾ ਵਧੀਆ ਖਿਡਾਰੀ ਸੀ, ਜੋ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਅਤੇ ਪਿਛਲੇ 2 ਸਾਲਾਂ ਤੋਂ ਪਿੰਡ ਵਿੱਚ ਵੀ ਨਹੀਂ ਵੜਿਆ।

Read Also ਗੈਂਗਸਟਰਾਂ ਦੇ ਖ਼ੌਫ ਤੋਂ ਡਰਿਆ ਸਾਰਾ ਸ਼ਹਿਰ (ਵੀਡੀਓ)

ਜਿੱਥੇ ਐਨਕਾਉਂਟਰ ਵਿੱਚ ਅੰਕਿਤ ਭਾਦੂ ਦੀ ਮੌਤ ਹੋਈ ਉਥੇ ਹੀ ਉਸਦੀ ਮੌਤ ਤੋਂ ਕੁੱਝ ਸਮਾਂ ਬਾਅਦ ਉਸਦੇ ਦੋ ਗੈਂਗਸਟਰ ਸਾਥੀਆਂ ਗਿੰਦਾ ਕਾਣਾ ਅਤੇ ਜਰਮਨ ਜੀਰਾ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ । ਦੱਸ ਦੇਈਏ ਕਿ ਅੰਕਿਤ ਭਾਦੂ ਨੂੰ ਫੜਣ ਲਈ 1 ਲੱਖ ਰੁਪਏ ਦਾ ਈਨਾਮ ਰੱਖਿਆ ਗਿਆ ਸੀ। ਰਾਜਸਥਾਨ ਦੇ ਡੀਜੀਪੀ ਨੇ ਕੁੱਝ ਦਿਨ ਪਹਿਲਾਂ ਹੀ ਅੰਕਿਤ ਭਾਦੂ ਉੱਤੇ ਇੱਕ ਲੱਖ ਰੁਪਏ ਈਨਾਮ ਦੀ ਘੋਸ਼ਣਾ ਜਾਰੀ ਕੀਤੀ ਸੀ । ਅੰਕਿਤ ਭਾਦੂ ਰਾਜਸਥਾਨ ਦੇ ਨਾਲ – ਨਾਲ ਪੰਜਾਬ, ਚੰਡੀਗੜ, ਹਰਿਆਣਾ ਵਲੋਂ ਭਗੌੜਾ ਸੀ ।

Like
Like Love Haha Wow Sad Angry
Girl in a jacket

LEAVE A REPLY