ਵਿਰਾਟ ਦੇ B’day ‘ਤੇ ਅਨੁਸ਼ਕਾ ਦੀ ਵਿਸ਼, ‘Thank God ਤੁਸੀਂ ਪੈਦਾ ਹੋਏ’

0
Girl in a jacket
Like
Like Love Haha Wow Sad Angry
Girl in a jacket

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਸਭ ਤੋਂ ਪਾਪੂਲਰ ਜੋੜੀਆਂ ਵਿੱਚੋਂ ਇੱਕ ਹੈ। 5 ਨਵੰਬਰ ਯਾਨੀ ਕਿ ਅੱਜ ਕੋਹਲੀ ਦੇ ਬਰਥਡੇ ‘ਤੇ ਅਨੁਸ਼ਕਾ ਨੇ ਇੱਕ ਯੂਨੀਕ ਅੰਦਾਜ਼ ਵਿੱਚ ਉਨ੍ਹਾਂ ਨੂੰ ਵਿਸ਼ ਕੀਤਾ। ਅਨੁਸ਼ਕਾ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕਰ ਕੇ ਲਿਖਿਆ , ‘Thank God for his birth ‘ਤਸਵੀਰਾਂ ਵਿੱਚ ਅਨੁਸ਼ਕਾ ਵਿਰਾਟ ਕੋਹਲੀ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ।

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਪਿਛਲੇ ਸਾਲ 11 ਦਸੰਬਰ 2017 ਨੂੰ ਵਿਆਹ ਕਰਵਾਇਆ ਸੀ। ਵਿਰਾਟ ਆਪਣਾ 30ਵਾਂ ਜਨਮਦਿਨ ਮਨਾ ਰਹੇ ਹਨ। ਦੁਨੀਆ ਭਰ ਤੋਂ ਫੈਂਨਜ਼ ਆਪਣੇ ਪਸੰਦੀਦਾ ਕ੍ਰਿਕਟਰ ਨੂੰ ਸੋਸ਼ਲ ਮੀਡੀਆ ਉੱਤੇ ਵਧਾਈਆਂ ਦੇ ਰਹੇ ਹਨ।

Read Also ਵਿਰਾਟ ਕੋਹਲੀ ਅਤੇ ਅਨੁਸ਼ਕਾ ਦੇ ਵਿਆਹ `ਚੋਂ ਲੀਕ ਹੋਈ ਇਕ ਵੀਡੀਓ

ਸੂਤਰਾਂ ਦੀ ਮੰਨੀਏ ਤਾਂ ਵਿਰਾਟ ਆਪਣਾ ਜਨਮਦਿਨ ਹਰਿਦੁਆਰ ‘ਚ ਧਾਰਮਿਕ ਗੁਰੂ ਦੇ ਆਸ਼ਰਮ ‘ਚ ਮਨਾ ਸਕਦੇ ਹਨ, ਦੋਵੇਂ ਆਸ਼ਰਮ ‘ਚ ਪਹੁੰਚ ਕੇ ਧਾਰਮਿਕ ਰੀਤੀ ਰਿਵਾਜਾਂ ‘ਚ ਹਿੱਸਾ ਲੈ ਸਕਦੇ ਹਨ। ਤੁਹਾਨੂੰ ਦੱਸ ਦਈਏ ਜਦੋਂ ਵੀ ਅਨੁਸ਼ਕਾ ਦੇ ਕਦਮ ਉਤਰਾਖੰਡ ਪਏ ਹਨ ਤਾਂ ਉਹ ਹਰਿਦੁਆਰ ਦੇ ਅੰਬੂਵਾਲ ‘ਚ ਆਪਣੇ ਗੁਰੂ ਦੇ ਦੇ ਦਰਸ਼ਨਾਂ ਲਈ ਜ਼ਰੂਰ ਜਾਂਦੀ ਹੈ।

ਪਿਛਲੇ ਸਾਲ ਅਨੁਸ਼ਕਾ ਪਹਿਲੀ ਵਾਰ ਵਿਰਾਟ ਨੂੰ ਲੈ ਕੇ ਹਰਿਦੁਆਰ ਆਈ ਸੀ। ਜਿੱਥੇ ਦੋਵਾਂ ਦੇ ਵਿਆਹ ਦੀ ਤਾਰੀਖ ਅਨੰਤ ਬਾਬਾ ਨੇ ਤੈਅ ਕੀਤੀ ਸੀ। ਇਸ ਤੋਂ ਪਹਿਲਾਂ ਜਦੋਂ ਵੀ ਅਨੁਸ਼ਕਾ ਉਤਰਾਖੰਡ ਪਹੁੰਚੀ ਹੈ ਤਾਂ ਆਸ਼ਰਮ ‘ਚ ਹਰ ਵਾਰ ਗਈ ਹੈ। ਇਸ ਤੋਂ ਇਲਾਵਾ ਖਬਰ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਗੰਗਾ ਨਦੀ ਦੇ ਤੱਟ ‘ਤੇ ਆਪਣਾ ਸਮੇਂ ਬਤਾਉਣਗੇ। ਜਿੱਥੇ ਇਸ ਕਪਲ ਰਾਫਟਿੰਗ ਕੈਂਪਿੰਗ ਦਾ ਅਨੰਦ ਮਾਣਨਗੇ। ਵਿਰਾਟ ਅਤੇ ਅਨੁਸ਼ਕਾ 7 ਦਸੰਬਰ ਨੂੰ ਦੀਵਾਲੀ ਦੇ ਦਿਨ ਮੁੰਬਈ ਵਾਪਸ ਜਾ ਸਕਦੇ ਹਨ।

Like
Like Love Haha Wow Sad Angry
Girl in a jacket

LEAVE A REPLY