ਰੋਕੇ ਤੋਂ ਬਾਅਦ ਪਹਿਲੀ ਵਾਰ ਨਿਕ ਨਾਲ ਨਜ਼ਰ ਆਈ ਪ੍ਰਿਅੰਕਾ

Girl in a jacket
Like
Like Love Haha Wow Sad Angry

ਮੁੰਬਈ : ਪਿਛਲੇ ਦਿਨੀਂ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੀ ਅਮਰੀਕੀ ਪੌਪ ਸਿੰਗਰ ਨਿੱਕ ਜੋਨਸ ਨਾਲ ਮੰਗਣੀ ਹੋਈ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਆਪਣੇ ਦੋਸਤਾਂ ਲਈ ਪਾਰਟੀ ਵੀ ਦਿੱਤੀ ਸੀ। ਮੰਗਣੀ ਤੋਂ ਬਾਅਦ ਨਿੱਕ ਆਪਣੀ ਫੈਮਿਲੀ ਨਾਲ ਵਾਪਸ ਯੂਐਸ ਚਲੇ ਗਏ ਸੀ। ਪ੍ਰਿਅੰਕਾ ਆਪਣੀ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ‘ਚ ਲੱਗ ਗਈ ਸੀ। ਇਸ ਤੋਂ ਬਾਅਦ ਅਜੇ ਤਕ ਦੋਵੇਂ ਇਕੱਠੇ ਕਿਤੇ ਵੀ ਨਜ਼ਰ ਨਹੀਂ ਆਏ। ਹੁਣ ਦੋਵੇਂ ਆਪਣੀ ਮੰਗਣੀ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਹਨ। ਹਮੇਸ਼ਾ ਇੱਕ ਦੂਜੇ ਦਾ ਹੱਥ ਫੜ ਕੇ ਚੱਲਣ ਵਾਲਾ ਇਹ ਕੱਪਲ ਪਹਿਲੀ ਵਾਰ ਹੱਥ ਨਾ ਫੜ ਕੇ ਚੱਲਦਾ ਨਜ਼ਰ ਆਇਆ।

Read Also ਸਲਮਾਨ ਖਾਨ ਨੇ ਫੈਨਜ਼ ਨੂੰ ਦਿੱਤਾ ਆਜ਼ਾਦੀ ਦਿਵਸ ਤੇ ਤੋਹਫ਼ਾ

ਬੀਤੇ ਦਿਨੀਂ ਪ੍ਰਿਅੰਕਾ ਤੇ ਨਿਕ ਮਲਿਬੂ ਦੇ ਰੈਸਟੋਰੈਂਟ ‘ਚ ਲੰਚ ਕਰਨ ਗਏ ਸੀ ਜਿੱਥੇ ਦੋਵਾਂ ਨੂੰ ਕੈਮਰੇ ‘ਚ ਕੈਦ ਕਰ ਲਿਆ ਗਿਆ। ਇਸ ਲੰਚ ਡੇਟ ‘ਤੇ ਪ੍ਰਿਅੰਕਾ ਨੇ ਬੱਲੂ ਕਲਰ ਦੀ ਜੀਨਸ ਤੇ ਬਲੈਕ ਸ਼ਰਟ ਪਾਈ ਸੀ ਜਦੋਂਕਿ ਨਿੱਕ ਨੇ ਰੋਇਲ ਬਲੂ ਸ਼ਰਟ ਨਾਲ ਬ੍ਰਾਊਨ ਪੈਂਟ। ਦੋਵਾਂ ਦਾ ਇਹ ਕੈਜੂਅਲ ਲੁੱਕ ਕਾਫੀ ਵਧੀਆ ਲੱਗ ਰਿਹਾ ਸੀ। ਦੋਵਾਂ ਨੇ ਜਦੋਂ ਦਾ ਇੱਕ ਦੂਜੇ ਨਾਲ ਰਿਸ਼ਤਾ ਜੋੜਿਆ ਹੈ ਉਦੋਂ ਤੋਂ ਹੀ ਇਹ ਬੀ-ਟਾਊਨ ਦਾ ਕਿਊਟ ਕੱਪਲ ਬਣ ਗਿਆ ਹੈ ਤੇ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ। ਖ਼ਬਰਾਂ ਨੇ ਕਿ ਨਿੱਕ ਤੇ ਪ੍ਰਿਅੰਕਾ ਜਲਦੀ ਹੀ ਵਿਆਹ ਵੀ ਕਰਨ ਵਾਲੇ ਹਨ। ਦੋਵਾਂ ਨੇ ਵਿਆਹ ਲਈ ਆਪਣੀ ਪਸੰਦੀਦਾ ਥਾਂ ਨੂੰ ਚੁਣਿਆ ਹੈ। ਦੋਵੇਂ ਸਤੰਬਰ ਮਹੀਨੇ ‘ਚ ਹੀ ਵਿਆਹ ਕਰ ਸਕਦੇ ਹਨ।

Like
Like Love Haha Wow Sad Angry
Girl in a jacket

LEAVE A REPLY