ਰਿਤਿਕ ਰੋਸ਼ਨ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

Girl in a jacket
Like
Like Love Haha Wow Sad Angry

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੋਸ਼ਨ ‘ਤੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਆਰ ਮੁਰਲੀਧਰਨ ਨਾਂ ਦੇ ਇਕ ਥੋਕ ਵਪਾਰੀ ਨੇ ਚੇਨਈ ‘ਚ ਰਿਤਿਕ ਰੋਸ਼ਨ ਸਮੇਤ 8 ਬਾਕੀ ਲੋਕਾਂ ‘ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਐੱਫ. ਆਈ. ਆਰ. ਦਰਜ ਕਰਵਾਈ ਹੈ। ਮੁਰਲੀਧਰਨ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਗੁੜਗਾਓਂ ‘ਚ ਰਿਤਿਕ ਦੇ ਬ੍ਰਾਂਡ ਐੱਚ. ਆਰ. ਐਕਸ. ਦੇ ਵਪਾਰ ਲਈ ਉਨ੍ਹਾਂ ਨੂੰ ਸਟਾਕਿਸਟ (ਸ਼ੇਅਰ ਹੋਲਡਰ) ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਸੀ। ਰਿਤਿਕ ਨੇ ਇਹ ਕਲੋਦਿੰਗ ਬ੍ਰਾਂਡ 2014 ‘ਚ ਸ਼ੁਰੂ ਕੀਤਾ ਸੀ। ਰਿਤਿਕ ਅਤੇ 8 ਬਾਕੀ ਲੋਕਾਂ ਦੀ ਧੋਖਾਧੜੀ ਦੀ ਵਜ੍ਹਾ ਕਰਕੇ ਉਸ ਨੂੰ 21 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਪਾਰੀ ਨੇ ਦੋਸ਼ ਲਗਾਇਆ ਕਿ ਫਰਮ ਵਲੋਂ ਉਨ੍ਹਾਂ ਨੂੰ ਰੈਗੂਲਰ ਪ੍ਰੋਡਕਟ ਨਹੀਂ ਦਿੱਤੇ ਜਾਂਦੇ ਸਨ।

Read Also ਧੋਖਾਧੜੀ ਮਾਮਲੇ ‘ਚ ਸੁਰਵੀਨ ਚਾਵਲਾ ਨੇ ਤੋੜੀ ਆਪਣੀ ਚੁੱਪੀ

ਰਿਤਿਕ ਨੇ ਆਪਣੀ ਮਾਰਕਿਟਿੰਗ ਟੀਮ ਨੂੰ ਬਿਨਾਂ ਦੱਸੇ ਖਤਮ ਕਰ ਦਿੱਤਾ। ਇਸ ਨਾਲ ਉਨ੍ਹਾਂ ਕੋਲ ਰੱਖੇ ਪ੍ਰੋਡਕਟ ਪਏ ਰਹਿ ਗਏ। ਵਰਕਰਸ ਦੀ ਸੈਲਰੀ ਅਤੇ ਗੋਦਾਮ ਦਾ ਕਰਾਇਆ ਮਿਲਾ ਕੇ ਉਨ੍ਹਾਂ ਨੂੰ ਕਰੀਬ 21 ਲੱਖ ਦਾ ਖਰਚ ਚੁੱਕਣਾ ਪਿਆ। ਮੁਰਲੀਧਰਨ ਦੀ ਸ਼ਿਕਾਇਤ ‘ਤੇ ਕੋਡੰਗਈਯੁਰ ਪੁਲਿਸ ਨੇ ਰਿਤਿਕ ਅਤੇ 8 ਬਾਕੀ ਲੋਕਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 420 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਵੀ ਰਿਤਿਕ ਨੂੰ ਉਨ੍ਹਾਂ ਦੀ ਈ-ਮੇਲ ਆਈ. ਡੀ. ਹੈਕ ਕਰਨ ਦੇ ਮਾਮਲੇ ‘ਚ ਲੀਗਲ ਨੋਟਿਸ ਭੇਜਿਆ ਸੀ। ਅੱਜਕਲ ਰਿਤਿਕ, ਵਿਕਾਸ ਬਹਿਲ ਦੀ ਫਿਲਮ ‘ਸੁਪਰ 30’ ਦੀ ਸ਼ੂਟਿੰਗ ਕਰ ਰਹੇ ਹਨ। ਇਹ ਫਿਲਮ ਬਿਹਾਰ ਦੇ ਮੈਥੇਮੈਟਿਕਸ ਅਭੈ ਆਨੰਦ ਦੀ ਬਾਇਓਪਿਕ ਹੈ। ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਕੰਗਨਾ ਰਣੌਤ ਦੀ ‘ਮਣੀਕਰਣਿਕਾ’ ਅਤੇ ਇਮਰਾਨ ਹਾਸ਼ਮੀ ਦੀ ‘ਚੀਟ ਇੰਡੀਆ’ ਨਾਲ ਕਲੈਸ਼ ਕਰੇਗੀ।

Like
Like Love Haha Wow Sad Angry
Girl in a jacket

LEAVE A REPLY