ਰਸੂਖ਼ਦਾਰਾਂ ਵੱਲੋਂ ਗਰੀਬਾਂ ਦੇ ਬੱਚੇ ‘ਤੇ ਤਸ਼ੱਦਦ, ਨੰਗਾ ਕਰਕੇ ਕੀੜਿਆਂ ਦੇ ਭੌਣ ‘ਤੇ ਪਾਇਆ

Girl in a jacket
Like
Like Love Haha Wow Sad Angry
Girl in a jacket

ਫ਼ਰੀਦਕੋਟ : ਪੰਜਾਬ ‘ਚ ਜੰਗਲ ਰਾਜ ਦਿਨੋਂ ਦਿਨ ਆਪਣੇ ਪੈਰ ਪਸਾਰ ਰਿਹਾ ਹੈ, ਪੜ੍ਹੇ ਲਿਖ ਕੇ ਆਧੁਨਿਕਤਾ ਵੱਲ ਜਾਂਦੇ ਵਿਅਕਤੀ, ਇਨਸਾਨੀਅਤ ਪੱਖੋਂ ਖਾਲੀ ਹੁੰਦੇ ਜਾ ਰਹੇ ਹਨ ਤੇ ਹਾਲ ਇਹ ਹੋ ਚੁੱਕਿਆ ਹੈ ਕਿ ਕਿਸੇ ਵੀ ਅਪਰਾਧਿਕ ਗਤੀਵਿਧੀ ‘ਚ ਸ਼ਾਮਿਲ ਵਿਅਕਤੀ ਨੂੰ ਕਾਨੂੰਨ ਦੇ ਹੱਥਾਂ ਚ ਦੇਣ ਦੀ ਬਜਾਏ, ਉਹ ਖੁਦ ਹੀ ਜੱਜ ਤੇ ਖੁਦ ਹੀ ਵਕੀਲ ਬਣ ਬੈਠਦੇ ਹਨ । ਇਸ ਵਾਰ ਇਨ੍ਹਾਂ ਲੋਕਾਂ ਨੇ ਆਪਣੀ ਬਰਬਰਤਾ ਦਾ ਸ਼ਿਕਾਰ ਇੱਕ 11 ਸਾਲਾ ਮਾਸੂਮ ਬੱਚੇ ਨੂੰ ਬਣਾਇਆ  ਅਤੇ ਮਾਰ ਮਾਰ ਕੇ ਉਸ ਨੂੰ ਅਧ ਮਰਿਆ ਕਰ, ਪਿੰਡ ਦੇ ਬਾਹਰ ਨਹਿਰ ਕੰਢੇ ਸੁੱਟ ਦਿੱਤਾ, ਵਾਕਿਆ ਫਰੀਦਕੋਟ ਦੇ ਪਿੰਡ ਢੇਪਈ ਦਾ ਹੈ।

Read Also ਪ੍ਰਾਪਰਟੀ ਦਾ ਕੰਮ ਛੱਡ ਗਰੀਬਾਂ ਦੇ ਲੇਖੇ ਲਾਈ ਜ਼ਿੰਦਗੀ

ਜਿਥੇ ਪਿੰਡ ਦੇ ਹੀ ਕੁੱਝ ਲੋਕਾਂ ਨੇ ਮੋਬਾਇਲ ਚੋਰੀ ਦਾ ਇਲਜ਼ਾਮ ਲਗਾ ਪਹਿਲਾਂ ਬੱਚੇ ਨੂੰ ਘਰੋਂ ਚੁੱਕਿਆ ਅਤੇ ਬਾਅਦ ਵਿੱਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਸਮੇਂ ਬੱਚਾ ਹਸਪਤਾਲ ਵਿੱਚ ਇਲਾਜ਼ ਅਧੀਨ ਹੈ।  ਬੱਚੇ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਬੱਚੇ ਨੂੰ ਚੁੱਕਣ ਆਏ ਵਿਅਕਤੀਆਂ ਨੇ ਉਨ੍ਹਾਂ ਦੇ ਘਰੋਂ 70 ਹਜ਼ਾਰ ਰੁਪਏ ਵੀ ਚੋਰੀ ਕਰ ਲਏ। ਪੀੜਿਤ ਬੱਚੇ ਮੁਤਾਬਕ ਦੋਸ਼ੀ ਵਿਅਕਤੀਆਂ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਕੱਪੜੇ ਕੱਢ ਕੇ ਕੀੜਿਆਂ ਦੇ ਭੌਣ ਤੇ ਪਾ ਦਿੱਤਾ।

ਉਧਰ ਪਰਿਵਾਰਕ ਮੈਂਬਰਾਂ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ, ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਦਾ ਅਣਮਨੁੱਖੀ ਵਤੀਰਾ ਸ਼ਾਇਦ ਕਿਸੇ ਵੀ ਸਮਾਜ ਵਿੱਚ ਕਬੂਲ ਹੋਵੇ, ਪਰ ਫਿਰ ਵੀ ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਸੱਭਿਆਚਾਰਕ ਮੰਨੀ ਜਾਂਦੀ ਭਾਰਤੀ ਸੰਸਕ੍ਰਿਤੀ ਵਿੱਚ, ਆਪਣੇ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਨਿਸ਼ਚਿਤ ਹੀ ਇੱਕ ਬੱਚੇ ਨਾਲ ਹੋਏ ਇਸ ਵਤੀਰੇ ਨੇ ਇਨਸਾਨਿਅਤ ਅਤੇ ਸਾਡੀ ਸੋਚ ਦੇ ਗਰਕ ਚੁੱਕੇ ਪੱਖ ਨੂੰ ਉਜਾਗਰ ਕੀਤਾ ਹੈ।

Like
Like Love Haha Wow Sad Angry
Girl in a jacket

LEAVE A REPLY