ਮੁੰਡਿਆਂ ਨੇ ਇਕ ਜਨਾਨੀ ਨਾਲ ਕੀਤੀ ਗੰਦੀ ਕਰਤੂਤ

Girl in a jacket
Like
Like Love Haha Wow Sad Angry

ਅੰਮ੍ਰਿਤਸਰ : ਸੂਬੇ ‘ਚ ਲੁਟੇਰੇ ਇਸ ਕਦਰ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸਦੀ ਇਹ ਸੀਸੀਟੀਵੀ ਫੁਟੇਜ ਉਸਦੀ ਗਵਾਹੀ ਭਰ ਹੀ ਹੈ। ਇਹ ਸੀਸੀਟੀਵੀ ਫੁਟੇਜ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ‘ਚ ਮਹਿਲਾ ਤੋਂ ਹੋਈ ਲੁੱਟ ਦੀ ਹੈ। ਜਿਥੇ ਮੋਟਰਸਾਇਕਲ ਉੱਤੇ ਸਵਾਰ ਦੋ ਲੁਟੇਰੇ ਇਕ ਗਲੀ ਵਿਚ ਘੁੰਮਦੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਲੁਟੇਰੇ ਸੜਕ ਵਿਚਕਾਰ ਖੜ ਕੇ ਆਲੇ-ਦੁਆਲੇ ਦੇਖਦੇ ਹਨ ਤੇ ਕੁਝ ਸਮੇਂ ਬਾਅਦ ਹੀ ਫਿਰ ਵਾਪਿਸ ਚਲੇ ਜਾਂਦੇ ਹਨ ਕਿ ਅਚਾਨਕ ਉਸੇ ਰਸਤੇ ਵਿਚੋਂ ਇਕ ਮਹਿਲਾ ਪੈਦਲ ਆਉਂਦੀ ਨਜ਼ਰ ਆ ਰਹੀ ਤੇ ਉਸ ਦੇ ਨਾਲ ਹੀ ਹੋਰ ਵਾਹਨ ਵੀ ਉਸ ਰਸਤੇ ਵਿਚੋਂ ਲੱਗ ਰਹੇ ਹਨ ਕਿ ਅਚਾਨਕ ਹੀ ਲੁਟੇਰੇ ਫਿਰ ਉਸੇ ਰਸਤੇ ਤੋਂ ਵਾਪਿਸ ਆਉਦੇ ਹਨ। ਜਿਵੇਂ ਹੀ ਰਸਤੇ ਵਿਚੋਂ ਜਦੋਂ ਮਹਿਲਾ ਇਕੱਲੀ ਰਹਿ ਜਾਂਦੀ ਹੈ ਤਾਂ ਉਸ ਸਮੇਂ ਹੀ ਲੁਟੇਰੇ ਮਹਿਲਾ ਤੋਂ ਪਰਸ ਖੋਹਦੇ ਹਨ।

Read Also ਸੋਸ਼ਲ ਮੀਡੀਆ ‘ਤੇ ਕਰਦੀ ਸੀ ਇਸ਼ਾਰੇ, ਕੁੜੀ ਦੀ ਕਰਤੂਤ ਹੋਈ ਨੰਗੀ

ਜਿਸ ਨਾਲ ਮਹਿਲਾ ਨਿਚੇ ਡਿੱਗ ਜਾਂਦੀ ਹੈ ਤੇ ਲੁਟੇਰੇ ਬੇਕੀਰਕ ਹੋ ਕੇ ਮਹਿਲਾ ਨੂੰ ਘਸੀੜਦੇ ਹੀ ਕਾਫੀ ਦੂਰੀ ਤੱਕ ਲੈ ਜਾਂਦੇ ਨੇ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਮਹਿਲਾ ਨੂੰ ਲੁਟੇਰੇ ਘਸੀੜਦੇ ਹੋਏ ਸੜਕ ਉੱਤੇ ਲੈ ਜਾਂਦੇ ਨੇ ਤਾਂ ਇਕ ਸਕੂਟੀ ਉੱਤੇ ਸਵਾਰ ਦੋ ਨੌਜਵਾਨ ਉਸ ਮਹਿਲਾ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਦੇਖਕੇ ਹੀ ਅੱਗੇ ਲੰਘ ਜਾਂਦੇ ਹਨ ਜਿਸ ਤੋਂ ਬਾਅਦ ਲੁਟੇਰੇ ਮਹਿਲਾ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਕੇ ਪਰਸ ਖੋ ਫਰਾਰ ਹੋ ਜਾਂਦੇ ਹਨ। ਦੱਸ ਦਈਏ ਕਿ ਅੰਮ੍ਰਿਤਸਰ ‘ਚ ਲੁੱਟ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਤੇ ਪੁਲਿਸ ਕੁੰਬਕਰਨੀ ਨੀਂਦ ਸੁੱਤੀ ਪਈ ਹੈ। ਜਿਸ ਨਾਲ ਪੁਲਿਸ ਦੀ ਢਿੱਲੀ ਕਾਰਗੁਜਾਰੀ ਉੱਤੇ ਸਵਾਲਿਆਂ ਨਿਸ਼ਾਨ ਖੜੇ ਹੁੰਦੇ ਹਨ ਤੇ ਇਸ ਘਟਨਾ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਲੋਕਾਂ ਦੀ ਵੀ ਇਨਸਾਨੀਅਤ ਮਰ ਚੁੱਕੀ ਹੈ। ਕਿਉਂਕਿ ਲੋਕ ਅੱਜਕੱਲ ਕਿਸੇ ਦੀ ਮਦਦ ਕਰਨ ਦੀ ਬਜਾਏ ਤਮਾਸ਼ਾਂ ਹੀ ਦੇਖਦੇ ਰਹਿੰਦੇ ਹਨ।

Like
Like Love Haha Wow Sad Angry
Girl in a jacket

LEAVE A REPLY