ਬੇਅਦਬੀ ਮਾਮਲਾ: ਮਿਲ ਗਏ ਪੱਕੇ ਸਬੂਤ, ਡਿੱਗਣਗੀਆਂ ਸਰਕਾਰਾਂ, ਖੁੱਸਣਗੇ ਅਹੁਦੇ? (ਵੀਡੀਓ)

Girl in a jacket
Like
Like Love Haha Wow Sad Angry
261
Girl in a jacket

ਬੇਅਦਬੀ ਮਾਮਲੇ ਵਿੱਚ ਘਿਰੇ ਅਕਾਲੀ ਦਲ ਦੀਆਂ ਮੁਸ਼ਕਿਲਾਂ ਪਹਿਲਾਂ ਹੀ ਅੰਬਰੀ ਚੜੀਆਂ ਹੋਈਆਂ ਹਨ ਤੇ ਹੁਣ ਇਨ੍ਹਾਂ ਮੁਸੀਬਤਾਂ ਨੇ ਸੱਤਾਧਿਰ ਕਾਂਗਰਸ ਦਾ ਬੂਹਾ ਆ ਮੱਲਿਆ ਹੈ। ਅਸਲ ਵਿੱਚ ਆਮ ਆਮਦੀ ਪਾਰਟੀ ਨੇ ਬਰਗਾੜੀ ਮੁੱਦੇ ਤੇ 9 ਜਨਵਰੀ ਨੂੰ ਬਾਦਲ ਤੇ ਕੈਪਟਨ ਦਾ ਕੱਚਾ ਚਿੱਠਾ ਖੋਲ੍ਹਣ ਦਾ ਐਲਾਨ ਕੀਤਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਤੇ ਪੁਖਤਾ ਸਬੂਤ ਦੇਣ ਦੀ ਗੱਲ ਆਖੀ ਹੈ। ਭਗਵੰਤ ਮਾਨ ਮੁਤਾਬਕ ਇਨ੍ਹਾਂ ਸਬੂਤਾਂ ਤੋਂ ਬਾਅਦ ਕੈਪਟਨ ਸਰਕਾਰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੇਗੀ।

Read Also ਕਿਹੜੀ ਜਾਂਚ, ਕਿਹੜੀ ਐੱਸ.ਆਈ.ਟੀ., ਆਹ ਲਓ ਫਿਰ ਹੋਈ ਬੇਅਦਬੀ

ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਹ ਬੇਅਦਬੀ ਮਾਮਲੇ ਤੇ ਬਾਦਲਾਂ ਅਤੇ ਕੈਪਟਨ ਦੀ ਮਿਲੀਭੁਗਤ ਨੂੰ ਲੋਕਾਂ ਸਾਹਮਣੇ ਲਿਆਵੇਗੀ। ਖੈਰ ਹੁਣ ਆਮ ਆਦਮੀ ਪਾਰਟੀ ਕਿਹੜੇ ਤੱਥ ਲੋਕਾਂ ਸਾਹਮਣੇ ਰੱਖਦਾ ਹੈ। ਇਹ ਤਾਂ ਭਲਕੇ ਹੀ ਪਤਾ ਲੱਗੇਗਾ ਪਰ ਐਨਾ ਜ਼ਰੂਰ ਹੈ ਕਿ ਬਰਗਾੜੀ ਮੋਰਚਾ ਚੱਕੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਠੰਡਾ ਪੈ ਚੁੱਕਿਆ। ਬੇਅਦਬੀ ਮਾਮਲਾ ਇੱਕ ਵਾਰ ਫਿਰ ਗਰਮਾਉਂਦਾ ਦਿਖਾਈ ਦੇ ਰਿਹਾ ਹੈ। ਜਿਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਸ਼ਾਇਦ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕਦਾ ਹੈ।

Like
Like Love Haha Wow Sad Angry
261
Girl in a jacket

LEAVE A REPLY