ਫੌਜ ਨੂੰ ਅੱਜ ਮਿਲਣਗੀਆਂ ਨਵੀਂਆਂ ਤੋਪਾਂ

Girl in a jacket
Like
Like Love Haha Wow Sad Angry

ਨਵੀਂ ਦਿੱਲੀ : ਸਰਹੱਦ ‘ਤੇ ਵੱਧ ਰਹੀਆਂ ਚੁਣੌਤੀਆਂ ਵਿਚਕਾਰ ਭਾਰਤੀ ਫੌਜ ਆਪਣਾ ਕਿਲ੍ਹਾ ਮਜ਼ਬੂਤ ਕਰਨ ਦੀ ਦਿਸ਼ਾ ‘ਚ ਅੱਜ ਸ਼ੁੱਕਰਵਾਰ ਨੂੰ ਫ਼ੌਜ ਦੇ ਬੇੜੇ ‘ਚ ਕੇ. 9 ਵਜਰ (ਕੋਰੀਅਨ) ਤੇ ਐਮ 777 ਹੋਵੀਤਜਰ (ਅਮਰੀਕਨ) ਤੋਪਾਂ ਸ਼ਾਮਲ ਹੋਣ ਜਾ ਰਹੀਆਂ ਹਨ। ਇਸ ਨਾਲ ਭਾਰਤੀ ਫ਼ੌਜ ਦੇ ਤੋਪਖ਼ਾਨੇ (ਆਰਟੀਲਰੀ) ਦੀ ਤਾਕਤ ‘ਚ ਵਾਧਾ ਹੋਵੇਗਾ। ਇਸ ਸਬੰਧੀ ਨਾਸਿਕ ਦੇ ਦੇਵਲਾਲੀ ਤੋਪਖ਼ਾਨਾ ਕੇਂਦਰ ‘ਚ ਅੱਜ ਇਕ ਸਮਾਰੋਹ ਹੋ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਫ਼ੌਜ ਮੁਖੀ ਬਿਪਿਨ ਰਾਵਤ ਵੀ ਸ਼ਾਮਲ ਹੋਣਗੇ।

Read Also ਕਾਂਗਰਸੀ ਮੰਤਰੀਆਂ ‘ਤੇ ਜਲ ਤੋਪਾਂ ਨਾਲ ਹਮਲਾ

ਰੱਖਿਆ ਮੰਤਰਾਲੇ ਮੁਤਾਬਕ, ‘‘ਕੇ. 9 ਵਜਰ’’ ਨੂੰ 4 , 366 ਕਰੋੜ ਦੀ ਲਾਗਤ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ, ਇਹ ਕਾਰਜ ਨਵੰਬਰ 2020 ਤੱਕ ਪੂਰਾ ਹੋਵੇਗਾ। ਕੁੱਲ 100 ਤੋਪਾਂ ‘ਚੋਂ 10 ਤੋਪਾਂ ਪਹਿਲਾਂ ਖੇਪ ਦੇ ਤਹਿਤ ਇਸ ਮਹੀਨੇ ਸਪਲਾਈ ਕੀਤੀ ਜਾਵੇਗੀ। ਅਗਲੀ 40 ਤੋਪਾਂ ਨਵੰਬਰ 2019 ਵਿੱਚ ਤੇ ਫਿਰ 50 ਤੋਪਾਂ ਦੀ ਸਪਲਾਈ ਨਵੰਬਰ 2020 ਵਿੱਚ ਕੀਤੀ ਜਾਵੇਗੀ। ਕੇ. 9 ਵਜਰ ਦੀ ਪਹਿਲੀ ਰੈਜੀਮੈਂਟ ਜੁਲਾਈ 2019 ਤੱਕ ਪੂਰੀ ਹੋਣ ਦੀ ਉਮੀਦ ਹੈ।

ਇਹ ਅਜਿਹੀ ਪਹਿਲੀ ਤੋਪ ਹੈ ਜਿਸਨੂੰ ਭਾਰਤੀ ਨਿਜੀ ਖੇਤਰ ਨੇ ਬਣਾਇਆ ਹੈ। ਇਸ ਤੋਪ ਦੀ ਜ਼ਿਆਦਾ ਤੋਂ ਜ਼ਿਆਦਾ ਰੇਂਜ 28 -38 ਕਿ.ਮੀ ਹੈ। ਇਹ 30 ਸਕਿੰਟ ਵਿੱਚ ਤਿੰਨ ਗੋਲੇ ਦਾਗਣ ‘ਚ ਸਮਰਥਾ ਰੱਖਦਾ ਹੈ ਤੇ ਇਹ ਤਿੰਨ ਮਿੰਟ ਵਿੱਚ 15 ਗੋਲੇ ਦਾਗ ਸਕਦੀ ਹੈ।

Like
Like Love Haha Wow Sad Angry
Girl in a jacket

LEAVE A REPLY