ਫਿਰ ਕਾਨੂੰਨੀ ਵਿਵਾਦ ‘ਚ ਫਸੀ ਕੰਗਨਾ ਰਣੌਤ, ਮੁੰਬਈ ਪੁਲਿਸ ਨੇ ਭੇਜਿਆ ਸੰਮਨ

Girl in a jacket
Like
Like Love Haha Wow Sad Angry

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਨੇ ਸੰਮਨ ਭੇਜਿਆ ਹੈ। ਦਰਅਸਲ ਕੰਗਨਾ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਵਿਰੁੱਧ ਇੱਕ ਪ੍ਰਾਪਰਟੀ ਡੀਲਰ ਨੇ ਸ਼ਿਕਾਇਤ ਦਰਜ ਕਰਾਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਸੰੰਮਨ ਭੇਜਿਆ ਗਿਆ ਹੈ। ਆਪਣੇ ਬੇਬਾਕ ਬਿਆਨਾਂ ਕਾਰਨ ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਮੁੰਬਈ ਦੇ ਪਾਲੀ ਹਿਲ ‘ਚ ਇੱਕ ਬੰਗਲਾ ਖਰੀਦਿਆ ਸੀ। ਪ੍ਰਾਪਰਟੀ ਡੀਲਰ ਦਾ ਦੋਸ਼ ਹੈ ਕਿ ਕੰਗਨਾ ਨੇ ਉਸ ਦਾ ਪੇਮੈਂਟ ਪੂਰਾ ਨਹੀਂ ਕੀਤਾ ਹੈ। ਰਿਪੋਰਟਸ ਮੁਤਾਬਕ ਕੰਗਨਾ ਨੇ ਪਿਛਲੇ ਸਾਲ ਸਤੰਬਰ ‘ਚ ਇਹ ਪ੍ਰਾਪਰਟੀ ਖਰੀਦੀ ਸੀ, ਜੋ 3075 ਵਰਗ ਫੁੱਟ ਹੈ। ਇਸ ਲਈ ਕੰਗਨਾ ਨੇ 1 ਕਰੋੜ 3 ਲੱਖ ਰੁਪਏ ਸਟੈਂਪ ਡਿਊਟੀ ਦਿੱਤੀ ਸੀ।

Read Also ਸੁਰਵੀਨ ਚਾਵਲਾ ‘ਤੇ ਲੱਖਾਂ ਦੀ ਧੋਖਾਧੜੀ ਕਰਨ ਦਾ ਇਲਜ਼ਾਮ, FIR ਦਰਜ

ਇੰਡਸਟਰੀ ਦੇ ਨਿਯਮ ਮੁਤਾਬਕ ਡੀਲ ਦੇ ਸਮੇਂ ਕੰਗਨਾ ਨੇ ਰੀਅਲ ਸਟੇਟ ਏਜੰਸੀ ਨੂੰ 1 ਫੀਸਦੀ ਕਮੀਸ਼ਨ ਦਿੱਤੀ ਗਈ ਸੀ, ਜੋ ਕਿ ਕਰੀਬ 22 ਲੱਖ ਰੁਪਏ ਬਣੀ ਸੀ। ਹਾਲਾਂਕਿ ਬ੍ਰੋਕਰ ਹੁਣ 2 ਫੀਸਦੀ ਕਮੀਸ਼ਨ ਮੰਗ ਰਿਹਾ ਹੈ। ਕੰਗਨਾ ਦਾ ਕਹਿਣਾ ਹੈ ਕਿ ਰੀਅਲ ਸਟੇਟ ਏਜੰਸੀ ਨੂੰ ਪਹਿਲਾਂ ਹੀ ਉਨ੍ਹਾਂ ਦੀ ਫੀਸ ਦਿੱਤੀ ਜਾ ਚੁੱਕੀ ਹੈ। ਜਦਕਿ ਕੰਪਨੀ ਦਾ ਕਹਿਣਾ ਹੈ ਕਿ 2 ਫੀਸਦੀ ਕਮੀਸ਼ਨ ਦਿੱਤੀ ਜਾਣੀ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਕੰਗਨਾ ਜਲਦ ਹੀ ਫਿਲਮ ‘ਮਣੀਕਰਣਿਕਾ’ ‘ਚ ਨਜ਼ਰ ਆਵੇਗੀ। ਫਿਲਮ ‘ਚ ਉਹ ਝਾਂਸੀ ਦੀ ਰਾਣੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਕਿਰਦਾਰ ਲਈ ਕੰਗਨਾ ਨੇ ਘੋੜਸਵਾਰੀ ਅਤੇ ਤਲਵਾਰਬਾਜ਼ੀ ਦੀ ਸਿਖਲਈ ਲਈ ਹੈ।

Like
Like Love Haha Wow Sad Angry
Girl in a jacket

LEAVE A REPLY