ਪੁਲਿਸ ਮੁਲਾਜ਼ਮ ਨੇ ਨਿਹੰਗ ਸਿੰਘ ਦੀ ਲਾਹੀ ਪੱਗ, ਸੱਚ ਆਇਆ ਸਾਹਮਣੇ

Girl in a jacket
Like
Like Love Haha Wow Sad Angry
Girl in a jacket

ਫਰੀਦਕੋਟ : ਫਰੀਦਕੋਟ ਦੇ ਕੋਟਕਪੂਰਾ ‘ਚ ਹੋ ਰਿਹਾ ਇਹ ਹੰਗਾਮਾ ਕੋਈ ਮਾਮੂਲੀ ਨਹੀਂ ਇਹ ਇਕ ਨਿਹੰਗ ਸਿੰਘ ਨੌਜਵਾਨ ਦੀ ਦਸਤਾਰ ਉਤਾਰਨ ਦੇ ਖ਼ਿਲਾਫ਼ ਸਿੱਖ ਜਥੇਬੰਦੀਆਂ ਦੇ ਭੜਕੇ ਗੁੱਸੇ ਦੀਆਂ ਤਸਵੀਰਾਂ ਹਨ। ਇਲਜ਼ਾਮ ਲੱਗੇ ਨੇ ਪੰਜਾਬ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ‘ਤੇ ਜਿਸ ਨੇ ਇਸ ਨਿਹੰਗ ਸਿੰਘ ਦੀ ਦਸਤਾਰ ਦੀ ਬੇਅਦਬੀ ਕਰਨ ਦੇ ਨਾਲ ਕੁੱਟਮਾਰ ਵੀ ਕੀਤੀ। ਦਰਅਸਲ ਵਿਵਾਦ ਮਹਿਜ਼ ਇਕ ਫਲੈਕਸ ਬੋਰਡ ਤੋਂ ਸ਼ੁਰੂ ਹੋਇਆ ਸੀ ਜੋ ਬਰਗਾੜੀ ਮੋਰਚੇ ਦੀ ਫਲੈਕਸ ‘ਤੇ ਲੱਗਿਆ ਹੋਇਆ ਸੀ। ਬਰਗਾੜੀ ਮੋਰਚੇ ‘ਚ ਸ਼ਾਮਲ ਹੋਣ ਜਾ ਰਹੇ ਇਸ ਨਿਹੰਗ ਸਿੰਘ ਮੁਤਾਬਕ ਕਸੂਰ ਸਿਰਫ਼ ਏਨਾ ਸੀ ਕਿ ਉਸ ਨੇ ਫਲੈਕਸ ‘ਤੇ ਇਤਰਾਜ਼ ਜਤਾਉਂਦਿਆਂ ਪੁਲਿਸ ਮੁਲਾਜ਼ਮ ਨੂੰ ਸੂਚਿਤ ਕੀਤਾ ਸੀ ਪਰ ਉਸ ਮੁਲਾਜ਼ਮ ਨੇ ਆਪਣੀ ਵਰਦੀ ਦੇ ਰੌਹਬ ਨਾਲ ਉਲਟਾ ਇਸ ਨੌਜਵਾਨ ਨਾਲ ਹੀ ਹੱਥੋਪਾਈ ਕਰ ਦਿੱਤੀ।

Read Also ਕਿਸਾਨ ਅੰਦੋਲਨ ਦੌਰਾਨ ਨਿਹੰਗ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ

ਮਸਲਾ ਇਸ ਕਦਰ ਭਖਿਆ ਕਿ ਸਿੱਖ ਜਥੇਬੰਦੀਆਂ ਨੇ ਮੌਕੇ ‘ਤੇ ਇਕੱਤਰ ਹੋ ਕੇ ਸੜਕ ‘ਤੇ ਧਰਨਾ ਦੇ ਦਿੱਤਾ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਖ਼ਬਰ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਸਿੱਖ ਸੰਗਤਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਨਿਹੰਗ ਸਿੰਘ ਦੀ ਦਸਤਾਰ ਲਾਹੁਣ ਦਾ ਸਿੱਖ ਸੰਗਤਾਂ ਨੇ ਤਿੱਖਾ ਵਿਰੋਧ ਕੀਤਾ। ਅਕਾਲੀ ਦਲ ਦੇ ਨਾਂਅ ਹੇਠ ਲੱਗੇ ਨਸ਼ਾ ਵਿਰੋਧੀ ਬੈਨਰ ਨੂੰ ਲੈ ਕੇ ਪੈਦਾ ਹੋਏ ਇਸ ਵਿਵਾਦ ਵਿੱਚ ਤਮਾਮ ਸਿੱਖ ਸੰਗਤਾਂ ਨੇ ਅਕਾਲੀ ਦਲ ਨੂੰ ਵੀ ਰੱਜ ਕੇ ਕੋਸਿਆ।ਭਾਰੀ ਜੱਦੋ ਜਹਿਦ ਤੋਂ ਬਾਅਦ ਤਿੰਨ ਘੰਟੇ ਬਾਅਦ ਧਰਨੇ ਨੂੰ ਸ਼ਾਂਤ ਕਰਵਾਇਆ ਗਿਆ ਸਿੱਖ ਜਥੇਬੰਦੀਆਂ ਦੇ ਰੋਸ ਨੂੰ ਵੇਖਦਿਆਂ।

ਪੁਲਿਸ ਨੇ ਦੋਸ਼ੀ ਹੈੱਡ ਕਾਂਸਟੇਬਲ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬਰਗਾੜੀ ਮੋਰਚੇ ਕਾਰਨ ਇਹ ਹੈੱਡ ਕਾਂਸਟੇਬਲ ਕੋਟਕਪੂਰਾ ਵਿੱਚ ਡਿਊਟੀ ‘ਤੇ ਤੈਨਾਤ ਸੀ।ਪੁਲਿਸ ਮੁਲਾਜ਼ਮਾਂ ਨੂੰ ਵਰਦੀ ਲੋਕਾਂ ਦੀ ਹਿਫ਼ਾਜ਼ਤ ਲਈ ਪਹਿਨਾਈ ਜਾਂਦੀ ਹੈ ਨਾ ਕਿ ਅੰਨ੍ਹੇਵਾਹ ਤਸ਼ੱਦਦ ਲਈ ਜੇਕਰ ਪੁਲਿਸ ਹੀ ਸਿੱਖਾਂ ਦੀ ਦਸਤਾਰ ਨੂੰ ਹੱਥ ਪਾਏਗੀ ਤਾਂ ਇਨਸਾਫ਼ ਦੀ ਉਮੀਦ ਕਿਸ ਤੋਂ ਕੀਤੀ ਜਾ ਸਕਦੀ ਹੈ। ਤਕਰਾਰ ਦਾ ਕਾਰਨ ਜੋ ਵੀ ਹੋਵੇ ਪਰ ਦਸਤਾਰ ਨੂੰ ਹੱਥ ਪਾਉਣ ਦੀ ਇਜਾਜ਼ਤ ਕੋਈ ਵੀ ਕਾਨੂੰਨ ਨਹੀਂ ਦਿੰਦਾ ਲਿਹਾਜ਼ਾ ਵਰਦੀ ਵਿੱਚ ਰਹਿਣ ਵਾਲਿਆਂ ਨੂੰ ਵੀ ਕਾਨੂੰਨ ਵਾਚ ਲੈਣਾ ਚਾਹੀਦਾ ਹੈ।

Like
Like Love Haha Wow Sad Angry
Girl in a jacket

LEAVE A REPLY