ਪਹਿਲਾਂ ਹੁੰਦੇ ਸੀ ਕਾਲੇ ਕੱਛਿਆਂ ਵਾਲੇ ਤੇ ਹੁਣ… ਕਿਤੇ ਤੁਹਾਨੂੰ ਵੀ ਨਾ ਟੱਕਰ ਜਾਣ ਇਹ ਬਲਾਵਾਂ (ਵੀਡੀਓ)

Girl in a jacket
Like
Like Love Haha Wow Sad Angry
1
Girl in a jacket

ਲੁਧਿਆਣਾ : ਸੀਸੀਟੀਵੀ ‘ਚ ਕੈਦ ਇਹ ਤਸਵੀਰਾਂ ਦੇਖ ਕੇ ਤੁਹਾਡੇ ਹੋਸ਼ ਫਾਕਤਾ ਜਰੂਰ ਹੋ ਜਾਣਗੇ, ਅੱਜ ਤੁਹਾਨੂੰ ਅਜਿਹੀ ਵੀਡੀਓ ਦਿਖਾਵਾਂਗੇ ਜਿਸ ਨੂੰ ਦੇਖ ਕੇ ਤੁਸੀਂ ਰਾਤਾਂ ਨੂੰ ਘਰ ਚੋਂ ਬਾਹਰ ਨਿਕਲਣਾ ਬੰਦ ਕਰ ਦੇਵੋਗੇ। ਤਸਵੀਰਾਂ ‘ਚ ਦੇਖੋ ਦੇਰ ਦਾ ਰਾਤ ਸਮਾਂ, ਸੜਕ ‘ਤੇ ਕੁੱਝ ਗੱਡੀਆਂ ਆਉਂਦੀਆਂ-ਜਾਂਦੀਆਂ ਆਮ ਦੀ ਤਰ੍ਹਾਂ ਦਿਖਾਈ ਦੇ ਰਹੀਆਂ ਹਨ। ਕੁਝ ਹੀ ਸੈਕਿੰਡ ਲੰਘਣ ਤੋਂ ਬਾਅਦ ਦੋ ਨੌਜਵਾਨ ਪੈਦਲ ਚਲਦੇ ਨਜ਼ਰ ਆਉਂਦੇ ਹਨ ਜਿਵੇਂ ਹੀ ਉਹ ਅੱਗੇ ਵੱਧਦੇ ਨੇ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ਉਨ੍ਹਾਂ ਵੱਲ ਨੂੰ ਆ ਜਾਂਦਾ ਹੈ ਜਿਸ ਤੇ ਦੋ ਵਿਅਕਤੀ ਸਵਾਰ ਹੁੰਦੇ ਹਨ। ਮੋਟਰਸਾਈਕਲ ਜਿਵੇਂ ਹੀ ਰੁਕਦਾ ਹੈ ਤਾਂ ਉਨ੍ਹਾਂ ‘ਚੋਂ ਇਕ ਵਿਅਕਤੀ ਨੀਚੇ ਉਤਰ ਜਾਂਦਾ ਹੈ। ਇਹ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਤਾਂ ਜਰੂਰ ਲਗਾ ਲਿਆ ਹੋਣਾ ਕਿ ਹੁਣ ਕੀ ਘਟਨਾ ਵਾਪਰਣ ਵਾਲੀ ਹੈ ਪਰ ਫਿਰ ਵੀ ਅਸੀਂ ਦੱਸ ਹੀ ਦਿੰਦੇ ਹਾਂ ਕਿ ਅੱਗੇ ਕੀ ਹੋਇਆ।

Read Also ਦੋ ਮੁੰਡਿਆਂ ਦੀ ਗੰਦੀ ਕਰਤੂਤ ਕੈਮਰੇ ‘ਚ ਕੈਦ, ਕਰਨ ਕੀ ਆਏ ਸੀ ਤੇ ਕਰ ਕੀ ਰਹੇ ਨੇ!

ਜਿਵੇਂ ਹੀ ਮੋਟਰਸਾਈਕਲ ਤੋਂ ਵਿਅਕਤੀ ਨੀਚੇ ਉਤਰਦਾ ਤਾਂ ਪੈਦਲ ਜਾ ਰਹੇ ਨੌਜਵਾਨ ਡਰ ਦੇ ਮਾਰੇ ਇਕ ਦੂਜੇ ਚ ਵੜਣਾ ਸ਼ੁਰੂ ਕਰ ਦਿੰਦੇ ਹਨ। ਡਰ ਉਨ੍ਹਾਂ ਦੀਆਂ ਹਰਕਤਾਂ ਤੋਂ ਸਾਫ ਝਲਕਦਾ ਦਿਖਾਈ ਦਿੰਦਾ, ਬਸ ਫੇਰ ਹੀ ਪਲਾਂ ਚ ਮੋਟਰਸਾਈਕਲ ਤੋਂ ਉਤਰਿਆ ਵਿਅਕਤੀ ਦੋਨਾਂ ਚੋਂ ਇਕ ਵਿਅਕਤੀ ਨਾਲ ਧੱਕੇਸ਼ਾਹੀ ਕਰਦਾ ਦਿਖਾਈ ਦਿੰਦਾ, ਇੰਝ ਜਾਪਦਾ ਕਿ ਉਸ ਤੋਂ ਕੁਝ ਖੋਹਣ ਦੀ ਕੋਸ਼ਿਸ਼ ਕਰ ਰਿਹਾ। ਏਨੀ ਹੀ ਦੇਰ ਸੀ ਤਾਂ ਸਾਹਮਣੇ ਤੋਂ ਇਕ ਹੋਰ ਮੋਟਰਸਾਈਕਲ ਆ ਜਾਂਦਾ ਹੈ ਤੇ ਉਸ ਤੋਂ ਵਿਅਕਤੀ ਉਤਰ ਕੇ ਦੂਜੇ ਨੌਜਵਾਨ ਦੇ ਮਗਰ ਪੈ ਜਾਂਦਾ ਹੈ ਪਰ ਉਹ ਹੱਥ ਨਹੀਂ ਆਉਂਦਾ। ਉਸ ਤੋਂ ਬਾਅਦ ਉਹ ਵਿਅਕਤੀ ਵੀ ਨੌਜਵਾਨ ਦਾ ਗਲਾਵਾਂ ਫੜ ਲੈਂਦਾ ਤੇ ਉਸਦੀ ਖਿੱਚ ਧੂਹ ਵੀ ਕਰਦਾ ਹੈ।

ਤਸਵੀਰਾਂ ਨੂੰ ਦੇਖ ਕੇ ਜੇ ਅੰਦਾਜਾ ਲਗਾਇਆ ਜਾਵੇਗਾ ਤਾਂ ਦਿਸ ਰਿਹਾ ਕਿ ਇਹ ਮੋਟਰਸਾਈਕਲ ਸਵਾਰ ਨੌਜਵਾਨ ਕੋਲੋ ਕੁਝ ਸਮਾਨ ਲੁੱਟ ਕੇ ਫਰਾਰ ਹੋ ਜਾਂਦੇ ਹਨ ਪਰ ਜਿਵੇਂ ਹੀ ਉਹ ਮੋਟਰਸਾਈਕਲ ਮੋੜ ਕੇ ਅੱਗੇ ਵੱਲ ਨੂੰ ਵੱਧਦੇ ਨੇ ਤਾਂ ਥੋੜੀ ਦੂਰ ਜਾ ਕੇ ਫਿਰ ਰੁਕ ਜਾਂਦੇ ਹਨ। ਉਥੇ ਰੁਕਣ ਦੀ ਹੀ ਦੇਰ ਸੀ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਡੰਡੇ ਸੋਟੇ ਲੈ ਕੇ ਉਨ੍ਹਾਂ ਨੂੰ ਫੜਣ ਲਈ ਭੱਜਦੇ ਹਨ ਕੁੱਝ ਹੀ ਪਲਾਂ ਚ ਇਕ ਸੜਕ ਜੰਗ ਦਾ ਮੈਦਾਨ ਬਣ ਜਾਂਦਾ ਹੈ ਲੋਕ ਲੁਟੇਰਿਆਂ ਵੱਲ ਇੱਟਾਂ ਰੋੜੇ ਵੀ ਵਰਾਉਂਦੇ ਨਜ਼ਰ ਆਉਂਦੇ ਹਨ।ਹੁਣ ਤੁਹਾਨੂੰ ਦੱਸ ਦੇਈਏ ਕਿ ਇਹ ਸਾਰੀ ਘਟਨਾ ਲੁਧਿਆਣਾ ਦੇ ਕੈਲਾਸ਼ ਨਗਰ ਦੀ ਹੈ, ਫਿਲਹਾਲ ਇਸ ਘਟਨਾ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਪੁਲਿਸ ਵਲੋਂ ਸੀਸੀਟੀਵੀ ਹਾਸਲ ਕਰਕੇ ਕਾਰਵਾਈ ਕਰਨ ਦਾ ਭਰੋਸਾ ਦੇ ਦਿੱਤਾ ਹੈ।

Like
Like Love Haha Wow Sad Angry
1
Girl in a jacket

LEAVE A REPLY