ਪਟਿਆਲਾ ਦੇ OMAXE Mall ‘ਚ ਮਸਾਜ ਦੇ ਨਾਮ ‘ਤੇ ਦੇਹ ਵਪਾਰ ਦਾ ਧੰਦਾ, D5 Channel ਦੇ ਸਟਿੰਗ ‘ਚ ਵੱਡਾ ਖ਼ੁਲਾਸਾ (ਵੀਡੀਓ)

Girl in a jacket
Like
Like Love Haha Wow Sad Angry

ਜ਼ਰਾ ਦਿਲ ਥਾਮ ਕੇ ਬੈਠੋ ! ਅੱਜ ਡੀ5 ਚੈਨਲ ਪੰਜਾਬੀ ਤੁਹਾਨੂੰ ਇੱਕ ਅਜਿਹੀ ਹਕੀਕਤ ਤੋਂ ਵਾਕਫ਼ ਕਰਵਾਉਣ ਜਾ ਰਿਹਾ ਹੈ, ਜਿਸ ਨੂੰ ਵੇਖ ਸੁਣ ਕੇ ਤੁਹਾਡੇ ਨਾ ਸਿਰਫ ਰੌਂਗਟੇ ਖੜ੍ਹੇ ਹੋ ਜਾਣਗੇ, ਤੁਹਾਡੇ ਦਿਲ ਦੀਆਂ ਧੜਕਣਾ ਤੇਜ਼ ਹੋ ਜਾਣਗੀਆਂ ਬਲਕਿ ਤੁਹਾਨੂੰ ਘਰ ਬੈਠੇ ਹੀ ਇੰਝ ਜਾਪਣ ਲੱਗੇਗਾ ਕਿ ਤੁਸੀਂ ਥਾਈਲੈਂਡ ਆ ਗਏ ਹੋ ।

ਸਾਡੇ ਖ਼ਿਆਲ ਵਿੱਚ ਇਹ ਤਸਵੀਰਾਂ ਦੇਖਣ ਤੋਂ ਬਾਅਦ ਤੁਹਾਡੇ ਖਿਆਲਾਂ ਦਾ ਘੋੜਾ ਕਿਸੇ ਸਿੱਟੇ ਤੇ ਪਹੁੰਚਣ ਲਈ ਹੁਣ ਤੱਕ ਤੇਜੀ ਨਾਲ ਦੌੜਨਾ ਵੀ ਸ਼ੁਰੂ ਹੋ ਗਿਆ ਹੋਣੈਂ! ਪਰ ਜ਼ਰਾ ਠਹਿਰੋ ! ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਗ਼ਲਤ ਸਿੱਟੇ ਤੇ ਪਹੁੰਚੋ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਹੀਆਂ ਇਹ ਤਸਵੀਰਾਂ ਪਟਿਆਲਾ ਦੇ ਬਹੁ-ਕਰੋੜੀ ਓਮੈਕਸ ਮਾਲ ਅੰਦਰਲੇ ਇੱਕ ਸਪਾ ਸੈਂਟਰ ਦੀਆਂ ਨੇ। ਜਿੱਥੇ ਮਸਾਜ ਤੇ ਸਪਾ ਸੈਂਟਰ ਦੇ ਨਾਮ ‘ਤੇ ਦੇਹ ਵਪਾਰ ਦਾ ਧੰਦਾ ਸ਼ਰੇਆਮ ਵਧ-ਫੁੱਲ ਰਿਹਾ ਹੈ।

Read Also ਦਿੱਲੀ ਦੀਆਂ ਕੁੜੀਆਂ ਤੋਂ ਕਰਵਾਇਆ ਜਾਂਦਾ ਸੀ ਪੰਜਾਬ ‘ਚ ਧੰਦਾ, LIVE ਤਸਵੀਰਾਂ

ਇੱਥੇ ਜਾਣ ਵਾਲਾ ਕੋਈ ਵੀ ਅਜਿਹਾ ਵਿਅਕਤੀ ਜਿਸਦੀ ਜੇਬ੍ਹ ‘ਚ ਪੈਸੇ ਜਾਂ ਏਟੀਐਮ ਕਾਰਡ ਹੋਵੇ 800 ਤੋਂ 3500 ਰੁਪਏ ਦੀ ਰਸੀਦ ਕਟਾ ਕੇ ਥਾਈਲੈਂਡ ਜਾ ਬੈਂਕੋਕ ਦੇ ਮਸਾਜ ਸੈਂਟਰਾਂ ਵਾਂਗ ਰੰਗੀਨੀਆਂ ਮਾਣ ਸਕਦਾ ਹੈ। ਚੰਦ ਸਿੱਕਿਆਂ ਦੀ ਖਣਕ ਸੁਣਦਿਆਂ ਹੀ ਇੱਥੇ ਮੌਜੂਦ ਅਣਜਾਣ ਲੜਕੀਆਂ ਤੁਹਾਡੇ ਲਈ ਉਹ ਕੁਝ ਕਰ ਗੁਜ਼ਰਦੀਆਂ ਹਨ ਜਿਸ ਦੀ ਯਾਦ ਮਾਤਰ ਹੀ ਤੁਹਾਨੂੰ ਉਥੇ ਵਾਰ ਵਾਰ ਖਿੱਚ ਕੇ ਲੈ ਜਾਂਦੀ ਹੈ। ਨਹੀਂ ਯਕੀਨ ਤਾਂ ਆਓ ਤੁਹਾਨੂੰ ਵੀ ਕਰਵਾਉਂਦੇ ਹਾਂ ਡੀ5 ਚੈਨਲ ਦੇ ਕੈਮਰੇ ਰਾਹੀਂ ਇਸ ਮਸਾਜ ਸੈਂਟਰ ਦੀ ਸੈਰ।

ਤਸਵੀਰਾਂ ਵਿੱਚ ਤੁਸੀਂ ਸਾਫ ਦੇਖ ਸਕਦੇ ਓ ਕਿ ਪੱਤਰਕਾਰ ਕਿਸ ਤਰ੍ਹਾਂ ਬਿਨਾਂ ਰੋਕ-ਟੋਕ ਓਮੈਕਸ ਮਾਲ ਦੇ ਅੰਦਰ ਬਣੇ ਸਪਾ ਸੈਂਟਰ ‘ਚ ਜਾਂਦੈ। ਅੰਦਰ ਵੜਦਿਆਂ ਹੀ ਕੈਸ਼ ਕਾਊਂਟਰ ਤੇ ਬੈਠਾ ਵਿਅਕਤੀ ਇਸ ਪੱਤਰਕਾਰ ਨਾਲ ਇੰਝ ਵਿਹਾਰ ਕਰਦਾ ਹੈ ਜਿਵੇਂ ਉਹ ਉਸ ਨੂੰ ਪਹਿਲਾਂ ਤੋਂ ਹੀ ਜਾਣਦਾ ਹੋਵੇ। ਅੱਖ ਦੇ ਫੋਰ ਵਿੱਚ ਹੀ ਕੈਸ਼ ਕਾਊਂਟਰ ਵਾਲਾ ਵਿਅਕਤੀ ਪੱਤਰਕਾਰ ਦੇ ਲਈ ਲੁੜੀਂਦੀ ਅੱਠ ਸੌ ਰੁਪਏ ਦੀ ਰਸੀਦ ਹੱਥ ਵਿੱਚ ਫੜੀ ਛੋਟੀ ਜਿਹੀ ਇੱਕ ਮਸ਼ੀਨ ਨਾਲੋਂ ਫਾੜ ਕੇ ਪੱਤਰਕਾਰ ਦੇ ਹਵਾਲੇ ਕਰ ਦਿੰਦਾ ਹੈ। ਇਸ ਰਸੀਦ ‘ਤੇ ਦਾ ਨਿਊ ਏਰਾ ਸਪਾ, ਸੈਕਟਰ 7, ਗੈਲੈਕਸੀ ਮਾਲ ਅੰਬਾਲਾ ਸਿਟੀ ਛਪਿਆ ਹੋਇਆ ਹੈ।

ਰਸੀਦ ਲੈਕੇ ਪੱਤਰਕਾਰ ਅੱਗੇ ਵਧਦਾ ਹੈ।ਇੰਨੇ ਨੂੰ ਦਰਵਾਜਾ ਖੁੱਲ੍ਹਣ ਤੇ ਬੰਦ ਹੋਣ ਦੀ ਆਵਾਜ਼ ਆਉਂਦੀ ਹੈ, ਤੇ ਕੁਝ ਸਕਿੰਟਾਂ ਦੀ ਚੁੱਪੀ ਤੋਂ ਬਾਅਦ ਇੱਕ ਲੜਕੀ ਦੀ ਆਵਾਜ਼ ਸੁਣਾਈ ਪੈਂਦੀ ਹੈ। ਫਿਰ ਸ਼ੁਰੂ ਹੁੰਦੀ ਹੈ ਅਸਲ ਖੇਡ। ਖੁਫੀਆ ਕਮਰੇ ਤੇ ਦਿਖਾਈ ਦਿੰਦੀ ਹੈ ਉਹ ਆਵਾਜ਼ ਵਾਲੀ ਲੜਕੀ ਜੋ ਪੱਤਰਕਾਰ ਨੂੰ ਹਿੰਦੀ ਭਾਸ਼ਾ ‘ਚ ਕਹਿੰਦੀ ਹੈ ਲੇਟ ਜਾਓ। ਪਹਿਲਾਂ ਗੱਲ ਸ਼ੁਰੂ ਹੁੰਦੀ ਮਸਾਜ ਤੋਂ, ਤੇ ਦੇਖਦੇ ਹੀ ਦੇਖਦੇ ਮਾਮਲਾ ਕੱਚੇ ‘ਚ ਕਦੋਂ ਉਤਰ ਜਾਂਦਾ ਹੈ ਪਤਾ ਹੀ ਨਹੀਂ ਲਗਦਾ। ਪੱਤਰਕਾਰ ਪੁੱਛਦਾ ਹੈ ਕਿ, ਕੀ ਕੋਈ ਐਕਸਟ੍ਰਾ ਸਰਵਿਸ ਵੀ ਦਿੰਦੇ ਹੋ ? ਅੱਗੋਂ ਲੜਕੀ ਕਹਿੰਦੀ ਹੈ ਕਿ ਹੋ ਜਾਏਗੀ। ਪੱਤਰਕਾਰ ਕਹਿੰਦਾ ਹੈ ਉਹ 500 ਰੁਪਏ ਦੇਣ ਲਈ ਤਿਆਰ ਹੈ।

ਜਿਸ ‘ਤੇ ਉਹ ਲੜਕੀ ਸਾਫ ਨਾਂਹ ਕਰਦਿਆਂ ਕਹਿ ਦਿੰਦੀ ਹੈ ਕਿ ਤੁਸੀਂ ਕਿਸੇ ਹੋਰ ਨੂੰ ਬੁਲਾ ਲਓ। ਪੱਤਰਕਾਰ ਕਹਿੰਦਾ ਹੈ ਕਿ ਤੁਸੀਂ ਕਿੰਨਾ ਲਓਗੇ। ਉਹ ਔਰਤ ਉਸੇ ਕੰਮ ਦੇ 1000 ਰੁਪਏ ਮੰਗਦੀ ਹੈ। ਸੌਦਾ ਤਹਿ ਹੋ ਜਾਂਦਾ ਹੈ, ਤੇ ਫਿਰ ਇਹ ਤੈਅ ਹੁੰਦਾ ਹੈ ਕਿ ਇਸ ਤੋਂ ਇਲਾਵਾ ਉਹ ਲੜਕੀ ਪੱਤਰਕਾਰ ਲਈ ਹੋਰ ਕੀ-ਕੀ ਕਰ ਸਕਦੀ ਹੈ, ਤੇ ਉਸਦੇ ਉਹ ਕਿੰਨੇ ਰੁਪਏ ਵਸੂਲੇਗੀ । ਇਸ ਵੀਡੀਓ ‘ਚ ਅੱਗੇ ਹੋਰ ਕੀ ਹੋ ਰਿਹਾ ਹੈ ਜਰਾ ਤੁਸੀਂ ਵੀ ਦੇਖੋ ਇਨ੍ਹਾਂ ਤਸਵੀਰਾਂ ਨੂੰ।

ਗੱਲਾਂ ਹੀ ਗੱਲਾਂ ਵਿੱਚ ਲੜਕੀ ਪੇਟੀਐਮ ਰਾਹੀਂ ਪੈਸੇ ਵਸੂਲਣ ਦੀ ਗੱਲ ਕਰਦੀ ਹੈ। ਇਸ ਦੌਰਾਨ ਪੱਤਰਕਾਰ ਇਸ ਬਹਿਸ ਨੂੰ ਥੋੜੀ ਹੋਰ ਲਾਮਕਾ ਕੇ ਇਹ ਪਤਾ ਲਗਾ ਲੈਂਦਾ ਹੈ ਕਿ ਲੜਕੀ ਦਿੱਲੀ ਦੀ ਰਹਿਣ ਵਾਲੀ ਹੈ ਤੇ ਉਹ ਉੱਥੇ ਖੁਸ਼ ਨਹੀਂ ਹੈ, ਕਿਉਂਕਿ ਉਸਦੇ ਮਾਲਕ ਉਸਨੂੰ ਖਾਣਾ ਵੀ ਸਮੇ ਸਿਰ ਨਹੀਂ ਦਿੰਦੇ। ਇਸ ਲਈ ਉਹ ਉਥੋਂ ਜਲਦ ਹੀ ਵਾਪਸ ਜਾ ਰਹੀ ਹੈ। ਇਸ ਵੀਡੀਓ ਵਿੱਚ ਕੀ ਹੋ ਰਿਹਾ ਹੈ ਅਸੀਂ ਤੁਹਾਨੂੰ ਸਕਰੀਨ ਤੇ ਨਾਲ ਨਾਲ ਲਿਖ ਕੇ ਦੱਸਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਬਹੁਤ ਗੱਲਾਂ ਅਜਿਹੀਆਂ ਹਨ ਜਿਹੜੀਆਂ ਮਜਬੂਰੀ ਵਸ਼ ਅਸੀਂ ਇੱਥੇ ਚਾਹ ਕੇ ਵੀ ਨਹੀਂ ਲਿਖ ਸਕਦੇ।

ਪਰ ਇਹ ਸਾਫ ਹੈ ਕਿ ਦੇਹ ਵਪਾਰ ਦਾ ਜੋ ਧੰਧਾ ਤੁਹਾਨੂੰ ਇੱਥੇ ਦਿਖਾਈ ਦੇ ਰਿਹਾ ਹੈ। ਉਸ ਦੇ ਪ੍ਰਤੱਖ ਸਬੂਤ ਸਾਡੇ ਕੈਮਰੇ ਅੰਦਰ ਕੈਦ ਹਨ। ਇਸ ਧੰਦੇ ਦੀਆਂ ਜੜਾਂ ਨਾ ਸਿਰਫ ਪਟਿਆਲਾ ਵਿੱਚ ਪਨਪ ਰਹੀਆਂ ਨੇ, ਬਲਕਿ ਅੰਬਾਲਾ ਦੀ ਰਸੀਦ ਅਤੇ ਲੜਕੀ ਦੇ ਦਿੱਲੀ ਦੀ ਹੋਣ ਵਾਲੀ ਗੱਲ ਇਹ ਚੀਕ ਚੀਕ ਕੇ ਕਹਿ ਰਹੀ ਹੈ ਕਿ ਇਹ ਧੰਦਾ ਉੱਤਰ ਭਾਰਤ ‘ਚ ਪੂਰੀ ਤਰ੍ਹਾਂ ਫੈਲ ਚੁੱਕਾ ਹੈ। ਸੱਚਾਈ ਤਸਵੀਰਾਂ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਹੈ। ਪੂਰੀ ਜਾਣਕਾਰੀ ਮਿਲਦਿਆਂ ਪ੍ਰਸ਼ਾਸ਼ਨ ਨੇ ਵੀ ਕਾਰਵਾਈ ਜਲਦ ਕਰਨ ਦਾ ਭਰੋਸਾ ਦਿੱਤਾ ਹੈ।

Like
Like Love Haha Wow Sad Angry
Girl in a jacket

LEAVE A REPLY