ਨੰਗੇ ਆਸ਼ਕ ਨੂੰ ਕੀਤਾ ਖ਼ੂਨੋਂ ਖ਼ੂਨ, ਬਜ਼ਾਰਾਂ ‘ਚ ਭਜਾ ਕੇ ਕੱਢਿਆ ਜਲੂਸ

Girl in a jacket
Like
Like Love Haha Wow Sad Angry
Girl in a jacket

ਅੰਮ੍ਰਿਤਸਰ : ਖੂਨ ਨਾਲ ਲਿਬੜੇ ਅਤੇ ਆਪਣੀ ਜਾਨ ਬਚਾਉਣ ਦੀ ਦੁਹਾਈ ਦਿੰਦਾ ਇਹ ਨੌਜਵਾਨ, ਆਪਣੀ ਪ੍ਰੇਮਿਕਾ ਨੂੰ ਮਿਲਣ ਉਸਦੇ ਘਰ ਆਇਆ ਤਾਂ ਇਲਾਕੇ ਦੇ ਕੁੱਝ ਨੌਜਵਾਨਾਂ ਨੇ ਉਸਨੂੰ ਫੜ੍ਹ ਚੰਗੀ ਛਿੱਤਰ ਪ੍ਰੇਡ ਕੀਤੀ। ਇਨ੍ਹਾਂ ਹੀ ਨਹੀਂ ਕੁੱਟਮਾਰ ਤੋਂ ਬਾਅਦ ਉਸਨੂੰ ਨੰਗਾ ਕਰ ਗਲੀਆਂ ਵਿੱਚ ਵੀ ਘੁੰਮਾਇਆ ਅਤੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਈਰਲ ਕਰ ਦਿੱਤੀ ਹੈ।ਮਾਮਲਾ ਅੰਮ੍ਰਿਤਸਰ ਦੀ ਸੰਧੂ ਕਲੋਨੀ ਦਾ ਹੈ ਜਿਥੇ ਖੂਨ ਵਿੱਚ ਭਿੱਜੇ ਇਸ ਨੌਜਵਾਨ ਦਾ ਰਿਸ਼ਤਾ ਕੁੱਝ ਸਮਾਂ ਪਹਿਲਾਂ ਇੱਕ ਕੁੜੀ ਨਾਲ ਤੈਅ ਹੋਇਆ ਸੀ ਪਰ ਕਿਸੇ ਕਾਰਨਾਂ ਕਰਕੇ ਇਹ ਰਿਸ਼ਤਾ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਟੁੱਟ ਗਿਆ ਪਰ ਇਸ ਦੌਰਾਨ ਦੋਵਾਂ ਵਿਚਾਲੇ ਪ੍ਰੇਮ ਦੀਆਂ ਤੰਦਾਂ ਨੇ ਆਪਣੀ ਜਗਾ ਬਣਾ ਲਈ।

Read Also ਵਿਆਹੇ ਪੁਲਿਸ ਵਾਲੇ ‘ਤੇ ਆਸ਼ਕੀ ਦਾ ਭੂਤ ਸਵਾਰ

ਜਿਸ ਕਾਰਨ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਕਦੀ ਕਦਾਈਂ ਮਿਲਣ ਵੀ ਲੱਗੇ ਪਰ ਇਲਾਕੇ ਦੇ ਕੁੱਝ ਨੌਜਵਾਨਾਂ ਨੂੰ ਇਨ੍ਹਾਂ ਦੀ ਇਹ ਗੱਲ ਸਮਝ ਨਹੀਂ ਆਈ ਤੇ ਉਨ੍ਹਾਂ ਫੜ੍ਹ ਕੇ ਨੌਜਵਾਨ ਦੀ ਕੁਟਾਈ ਕਰ ਦਿੱਤੀ। ਉਧਰ ਇਸ ਪੂਰੀ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਪੀੜਤ ਨੌਜਵਾਨ ਨੂੰ ਆਜ਼ਾਦ ਕਰਵਾਇਆ ਅਤੇ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਪੂਰੇ ਮਾਮਲੇ ਵਿੱਚ ਪੀੜਤ ਨੌਜਵਾਨ ਦੀ ਕਿਤੇ ਨਾ ਕਿਤੇ ਗਲਤੀ ਹੋ ਸਕਦੀ ਹੈ ਪਰ ਇਸ ਤਰ੍ਹਾਂ ਕਨੂੰਨ ਨੂੰ ਹੱਥ ਵਿੱਚ ਲੈਣਾ ਕਿਸੇ ਤਰੀਕੇ ਵੀ ਜਾਇਜ਼ ਨਹੀਂ।

Like
Like Love Haha Wow Sad Angry
Girl in a jacket

LEAVE A REPLY