Breaking NewsD5 specialIndiaNewsPoliticsPunjab

ਨਵਜੋਤ ਸਿੱਧੂ ਦੀ ਵਾਇਰਲ ਵੀਡੀਓ ਦੇਖ ਚਾਰੇ ਪਾਸੇ ਪੈ ਗਿਆ ਰੌਲਾ (ਵੀਡੀਓ)

ਅੰਮ੍ਰਿਤਸਰ : ਸਿੱਧੂ ਜੋੜਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦਾ ਹਿੱਸਾ ਬਣਿਆ ਰਹਿੰਦਾ ਹੈ। ਕਦੇ ਨਵਜੋਤ ਸਿੰਘ ਸਿੱਧੂ ਆਪਣੇ ਗਰਮ ਬਿਆਨਾਂ ਅਤੇ ਕਦੇ ਪਾਕਿਸਤਾਨ ਦੇ ਫੌਜ ਮੁਖੀ ਜਰਨਲ ਬਾਜਵਾ ਨੂੰ ਜੱਫੀ ਪਾਉਣ ਦੇ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਆਪਣੇ ਵਿਵਾਦਤ ਬਿਆਨ ਕਾਰਨ ਸੁਰਖੀਆਂ ‘ਚ ਹੈ। ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ, ਜਿਸ ‘ਚ ਤੁਸੀਂ ਸੁਣੋਗੇ ਕਿ ਕਿਸ ਤਰ੍ਹਾਂ ਨਵਜੋਤ ਕੌਰ ਸਿੱਧੂ ਭਾਰਤੀ ਫੌਜ ਦੇ ਜਵਾਨਾਂ ਬਾਰੇ ਕੁਝ ਬੋਲਦੀ ਦਿਖਾਈ ਦਿੰਦੀ ਹੈ।

Read Also ਨਵਜੋਤ ਸਿੱਧੂ ‘ਤੇ ਹੋਇਆ ਪਰਚਾ, ਕਾਂਗਰਸ ‘ਚ ਪੈ ਗਈਆਂ ਭਾਜੜਾਂ (ਵੀਡੀਓ)

ਓਧਰ ਜਿਵੇਂ ਹੀ ਇਸ ਮਾਮਲੇ ਨੇ ਤੂਲ ਫੜ੍ਹਿਆ ਤਾਂ ਸਿੱਧੂ ਵਲੋਂ ਆਪਣੀ ਸਫਾਈ ਵੀ ਪੇਸ਼ ਕਰ ਦਿੱਤੀ ਗਈ। ਜਿਸ ‘ਚ ਇਹ ਕਹਿ ਰਹੇ ਨੇ ਕਿ ਇਹ ਬਿਆਨ ਮਰਹੂਮ ਰੱਖਿਆ ਮੰਤਰੀ ਮਨੋਹਰ ਪਾਰਿਕਰ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਆਖੀ ਗੱਲ ਦਾ ਹੀ ਹਵਾਲਾ ਹੈ। ਇਕ ਪਾਸੇ ਚੋਣਾਂ ਦੇ ਇਸ ਮਹੌਲ ਵਿੱਚ ਸਿੱਧੂ ਜੌੜੇ ਵਲੋਂ ਕੀਤੀ ਜਾ ਰਹੀ ਬਿਆਨ ਬਾਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਨਾਲ ਹੀ ਦੂਜੇ ਪਾਸੇ ਵਿਰੋਧੀ ਵੀ ਸਿੱਧੂ ਦੇ ਇਸ ਬਿਆਨ ਨੂੰ ਚਰਚਾ ਦਾ ਵਿਸ਼ਾ ਬਣਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਬੀਬੀ ਸਿੱਧੂ ਦੇ ਇਸ ਬਿਆਨ ਨਾਲ ਆਮ ਲੋਕਾਂ ‘ਤੇ ਕੀ ਅਸਰ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button