ਧੜਕ ਤੋਂ ਬਾਅਦ ਜਾਨਹਵੀ ਕਪੂਰ ਨੂੰ ਮਿਲੀ ਇੱਕ ਹੋਰ ਵੱਡੀ ਫਿਲਮ

Girl in a jacket
Like
Like Love Haha Wow Sad Angry

ਮੁੰਬਈ : ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਨੇ ਫਿਲਮ ‘ਧੜਕ’ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਨੇ ਵਰਲਡਵਾਈਡ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਹ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਡੈਬਿਊ ਫਿਲਮ ਬਣੀ ਹੈ। ਇਸ ਨੂੰ ਜਾਨਹਵੀ ਦਾ ਧਮਾਕੇਦਾਰ ਡੈਬਿਊ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਸ ਨੂੰ ਦੂਜੀ ਫਿਲਮ ਵੀ ਮਿਲ ਗਈ ਹੈ। ਜਾਨਹਵੀ ਨੂੰ ਦੂਜੀ ਫਿਲਮ ਲਈ ਕਿਸੇ ਹੋਰ ਫਿਲਮਕਾਰ ਨੇ ਸਾਈਨ ਨਹੀਂ ਕੀਤਾ, ਬਲਕਿ ਉਸ ਦੀ ਪਹਿਲੀ ਫਿਲਮ ਦੇ ਨਿਰਮਾਤਾ ਕਰਨ ਜੌਹਰ ਆਪਣੀ ਅਗਲੀ ਫਿਲਮ ‘ਤਖਤ’ ਲਈ ਸਾਈਨ ਕੀਤਾ ਹੈ। ਦਰਸਅਲ, ਉਹ ਇਕ ਮਲਟੀਸਟਾਰਰ ਫਿਲਮ ਦਾ ਹਿੱਸਾ ਬਣੇਗੀ। ਜਾਨਹਵੀ ਪਹਿਲੀ ਵਾਰ ਆਪਣੇ ਚਾਚਾ ਅਨਿਲ ਕਪੂਰ ਨਾਲ ਸਕ੍ਰੀਨ ਸ਼ੇਅਰ ਕਰੇਗੀ।

Read Also ਹੁਣ ਸ਼੍ਰੀਦੇਵੀ ਦੇ ਨਾਂ ‘ਤੇ ਬਣੇਗਾ ਮੁੰਬਈ ਦਾ ਇਹ ਫਲਾਈਓਵਰ

ਇਸ ਬਾਰੇ ਜਾਨਹਵੀ ਨੇ ਕਿਹਾ, ”ਮੈਂ ਹੁਣ ਤੱਕ ਹੈਰਾਨ ਹਾਂ, ਮੈਂ ਅਜੇ ਮਾਹਿਰ ਨਹੀਂ ਹੋਈ ਹਾਂ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ, ਮੈਂ ਅੰਦਰੋ ਬਹੁਤ ਖੁਸ਼ ਹਾਂ ਅਤੇ ਕਰਨ ਜੌਹਰ ਦੀ ਧੰਨਵਾਦੀ ਹਾਂ ਕਿ ਉਨ੍ਹਾਂ ਮੈਨੂੰ ਆਪਣੀ ਫਿਲਮ ਦਾ ਹਿੱਸਾ ਬਣਾਇਆ”। ਦੱਸਣਯੋਗ ਹੈ ਕਿ ਫਿਲਮ ‘ਤਖਤ’ ‘ਚ ਰਣਵੀਰ ਸਿੰਘ, ਕਰੀਨਾ ਕਪੂਰ, ਆਲੀਆ ਭੱਟ, ਵਿੱਕੀ ਕੌਸ਼ਲ, ਭੂਮੀ ਪੇਂਡਨੇਕਰ ਅਤੇ ਅਨਿਲ ਕਪੂਰ ਵਰਗੇ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 2020 ‘ਚ ਰਿਲੀਜ਼ ਹੋਵੇਗੀ। ਕਰਨ ਜੌਹਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ‘ਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ”ਮੈਂ ਫਿਲਮ ‘ਤਖਤ’ ਦੇ ਲੀਡ ਕਿਰਦਾਰ ਦਾ ਐਲਾਨ ਕਰਦੇ ਹੋਏ ਕਾਫੀ ਉਤਸਾਹ ਮਹਿਸੂਸ ਕਰ ਰਿਹਾ ਹਾਂ”। ਤਖਤ ਦੀ ਸਟਾਰਕਾਸਟ ਬਾਰੇ ਜਾਣ ਫੈਨਜ਼ ਲਈ 2020 ਤੱਕ ਇੰਤਜ਼ਾਰ ਕਰਨਾ ਮੁਸ਼ਕਿਲ ਹੋਵੇਗਾ। ਇਹ ਫਿਲਮ ਕਈ ਕਾਰਨਾਂ ਕਰਕੇ ਖਾਸ ਹੋਣ ਵਾਲੀ ਹੈ।

Like
Like Love Haha Wow Sad Angry
Girl in a jacket

LEAVE A REPLY