ਧੀ ਦੀ ਕਰਤੂਤ ਤੋਂ ਤੰਗ ਮਾਪੇ, ਨਹਿਰ ‘ਚ ਮਾਰੀ ਛਾਲ

Girl in a jacket
Like
Like Love Haha Wow Sad Angry
1
Girl in a jacket

ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੀ ਪੁਲਿਸ ਦੇ ਕਾਰਨਾਮਿਆਂ ਦੀ ਲਿਸਟ ਦਿਨੋ ਦਿਨ ਲੰਮੀ ਹੁੰਦੀ ਜਾ ਰਹੀ ਹੈ। ਪਹਿਲਾਂ ਸਨੌਰ ਕਾਂਡ ਤੋਂ ਬਾਅਦ ਇਸ ਸੂਚੀ ਵਿੱਚ ਇੱਕ ਹੋਰ ਪੰਨਾ ਉਸ ਸਮੇਂ ਜੁੜ ਗਿਆ। ਜਦੋਂ ਇੱਕ ਪਤੀ ਪਤਨੀ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਪਰ ਗਨੀਮਤ ਰਹੀ ਕਿ ਦੋਵਾਂ ਨੂੰ ਛਾਲ ਮਾਰਨ ਸਮੇਂ ਨਹਿਰ ਤੇ ਮੌਜੂਦ ਗੋਤਾਖੋਰਾਂ ਨੇ ਦੇਖ ਲਿਆ ਅਤੇ ਸਹੀ ਸਲਾਮਤ ਬਾਹਰ ਕੱਢਿਆ। ਪੀੜਤ ਵਿਅਕਤੀ ਮੁਤਾਬਕ ਕਰੀਬ ਇੱਕ ਹਫਤਾ ਪਹਿਲਾਂ ਉਸਦੀ 17 ਸਾਲਾ ਧੀ ਨੂੰ ਉਨ੍ਹਾਂ ਦੇ ਹੀ ਗੁਆਂਢ ਚ ਰਹਿੰਦਾ ਇੱਕ 40 ਸਾਲਾ ਵਿਅਕਤੀ ਘਰੋਂ ਭਜਾ ਕੇ ਲੈ ਗਿਆ। ਜਿਸ ਦੀ ਸ਼ਿਕਾਇਤ ਉਨ੍ਹਾਂ ਪਟਿਆਲਾ ਦੇ ਥਾਣਾ ਤ੍ਰਿਪੜੀ ਟਾਊਨ ਵਿੱਚ ਕੀਤੀ ਪਰ ਪੁਲਿਸ ਵੱਲੋਂ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

Read Also ਮੁੰਡਿਆਂ ਨੇ ਇਕ ਜਨਾਨੀ ਨਾਲ ਕੀਤੀ ਗੰਦੀ ਕਰਤੂਤ

ਉਹ ਇੱਕ ਹਫਤੇ ਤੋਂ ਹੀ ਥਾਣੇ ਤੋਂ ਘਰ ਅਤੇ ਘਰ ਤੋਂ ਥਾਣੇ ਦੇ ਚੱਕਰ ਕੱਟ ਰਹੇ ਹਨ ਪਰ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਪੀੜਤ ਮੁਤਾਬਕ ਗੁਆਂਢ ਵਿੱਚ ਬੈਠੇ ਦੋਸ਼ੀ ਦੇ ਪਰਿਵਾਰ ਨੂੰ ਦੇਖ ਉਨ੍ਹਾਂ ਦਾ ਸ਼ਰਮ ਨਾਲ ਮਰ ਜਾਣ ਨੂੰ ਦਿਲ ਕਰਦਾ ਹੈ। ਜਿਸ ਕਾਰਨ ਉਨ੍ਹਾਂ ਦੋਵਾਂ ਨੇ ਖੁਦਕੁਸ਼ੀ ਕਰ, ਇਨ੍ਹਾਂ ਚੱਕਰਾਂ ਤੋਂ ਮੁਕਤ ਹੋਣ ਦੀ ਸੋਚੀ। ਉਧਰ ਇਸ ਮਾਮਲੇ ਸਬੰਧੀ ਜਦੋਂ ਸਾਡੇ ਸਹਿਯੋਗੀ ਅਨਿੱਲ ਠਾਕੁਰ ਵੱਲੋਂ ਤ੍ਰਿਪੜੀ ਥਾਣਾ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸੇ ਮਾਮਲੇ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਵੀ ਦੋਵੇਂ ਪੱਖ ਥਾਣੇ ਵਿੱਚ ਆਏ ਅਤੇ ਦੋਵਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ ਗਿਆ ਸੀ ਪਰ ਪੀੜਤ ਦੀ ਬੇਟੀ ਉਸਦੇ ਕਹਿਣੇ ਵਿੱਚ ਨਹੀਂ ਹੈ। ਖੈਰ ਮਾਮਲੇ ਦੇ ਪਿੱਛੇ ਦੀ ਅਸਲ ਸੱਚਾਈ ਕੀ ਹੈ ਇਸ ਬਾਰੇ ਤਾਂ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ, ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ।

Like
Like Love Haha Wow Sad Angry
1
Girl in a jacket

LEAVE A REPLY