ਦੇਸੀ ਪਿਸਤੌਲ ਨਾਲ ਬਣਾ ਰਹੇ ਸੀ TikTok ਵੀਡੀਓ, ਗੋਲੀ ਲੱਗਣ ਨਾਲ ਹੋਈ ਮੌਤ

Girl in a jacket
Like
Like Love Haha Wow Sad Angry

ਨਵੀਂ ਦਿੱਲੀ: ਮੋਬਾਇਲ ਐਪ ਟਿਕ ਟਾਕ ‘ਤੇ ਅੱਜਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਲੋਕ ਵੀਡੀਓ ਬਣਾ ਰਹੇ ਹਨ। ਅਜਿਹੇ ਵਿੱਚ ਟਿਕ ਟਾਕ ‘ਤੇ ਵੀਡੀਓ ਬਣਾਉਣਾ ਚਾਰ ਦੋਸਤਾਂ ਨੂੰ ਮਹਿੰਗਾ ਪੈ ਗਿਆ, ਜਦੋਂ ਪਿਸਟਲ ਦੇ ਨਾਲ ਦੋਸਤ ਵੀਡੀਓ ਬਣਾ ਰਹੇ ਸਨ। ਤੱਦ 19 ਸਾਲਾ ਦੇ ਇੱਕ ਨੌਜਵਾਨ ਦੀ ਉਸ ਦੇ ਦੋਸਤ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

Read Also ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ‘Tik tok’ ਬਣਾਉਣ ਵਾਲੀਆਂ ਕੁੜੀਆਂ ਨੇ ਮੰਗੀ ਮੁਆਫੀ

ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਸਲਮਾਨ ਆਪਣੇ ਦੋਸਤਾਂ ਸੋਹੇਲ ਤੇ ਆਮਿਰ ਦੇ ਨਾਲ ਕਾਰ ‘ਤੇ ਇੰਡੀਆ ਗੇਟ ਗਿਆ ਸੀ। ਵਾਪਸੀ ਸਮੇਂ ਸਲਮਾਨ ਸਾਈਡ ‘ਚ ਬੈਠਾ ਸੀ ਸੋਹੇਲ ਦੇ ਦੇਸੀ ਪਿਸਤੌਲ ਕੱਢੀ ਅਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ‘ਚ ਉਸ ਨੇ ਸਲਾਮਨ ‘ਤੇ ਨਿਸ਼ਾਨਾ ਸਾਧਿਆ ਪਰ ਅਚਾਨਕ ਪਿਸਤੌਲ ਚੋਂ ਗੋਲ਼ੀ ਚਲ ਗਈ ਜੋ ਸਲਮਾਨ ਦੀ ਖੱਬੀ ਗੱਲ੍ਹ ‘ਤੇ ਵੱਜੀ।

ਇਸ ਤੋਂ ਬਾਅਦ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਸਲਮਾਨ ਨੂੰ ਐਲਐਨਜੇਪੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਬਾਰਾਖੰਭਾ ਰੋਡ ਪੁਲਿਸ ਨੇ ਆਰਮਸ ਐਕਟ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ‘ਚ ਪੁਲਿਸ ਨੇ ਆਮਿਰ, ਸੋਹੇਲ ਸਮੇਤ ਇੱਕ ਹੋਰ ਵਿਅਕਤੀ ਸ਼ਰੀਫ ਨੂੰ ਗ੍ਰਿਫ਼ਤਾਰ ਕੀਤਾ ਹੈ।

Like
Like Love Haha Wow Sad Angry
Girl in a jacket

LEAVE A REPLY