ਥਾਣੇਦਾਰ ਦੇ ਘਰ ‘ਚ ਖ਼ੂਨੀ ਖੇਡ

Girl in a jacket
Like
Like Love Haha Wow Sad Angry
Girl in a jacket

ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਵਾਪਰੇ ਦੋਹਰੇ ਕਤਲ ਕਾਂਡ ਨੇ ਸ਼ਹਿਰ ਵਾਸੀਆਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਇਸ ਦੋਹਰੇ ਕਤਲ ਨੂੰ ਇੰਜ਼ਾਮ ਵੀ ਇੱਕ ਛੋਟੇ ਭਾਈ ਨੇ ਹੀ ਦਿੱਤਾ, ਜਿਸ ਨੇ ਆਪਣੇ ਵੱਡੀ ਭੈਣ ਅਤੇ ਭਰਾ ਦੇ ਪਿਆਰ-ਸਤਿਕਾਰ ਦੀ ਪ੍ਰਵਾਹ ਨਾ ਕਰਦਿਆਂ, ਦੋਵਾਂ ਨੂੰ ਤੇਜ਼ਧਾਰ ਹਥਿਆਰ ਨਾਲ ਵੱਡ ਸੁੱਟਿਆ। ਮ੍ਰਿਤਕ ਵੱਡਾ ਭਰਾ ਪੁਲਿਸ ਵਿੱਚ ਥਾਣੇਦਾਰ ਵੱਜੋਂ ਨੌਕਰੀ ਕਰਦਾ ਸੀ ਅਤੇ ਮੌਜੂਦਾ ਸਮੇਂ ਕਪੂਰਥਲਾ ਥਾਣੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ। ਦਰਅਸਲ ਕਾਤਲ ਦੀਪਕ ਦਾ ਇਕ ਲੜਕੀ ਨਾਲ ਰਿਸ਼ਤਾ ਤੈਅ ਹੋਇਆ ਸੀ ਪਰ ਉਸਦਾ ਇੰਸਪੈਕਟਰ ਭਰਾ ਚੰਦਨ ਕੁਮਾਰ ਅਤੇ ਉਸਦੀ ਤਲਾਕਸ਼ੁਦਾ ਭੈਣ ਬਿੰਦੂ ਇਸ ਰਿਸ਼ਤੇ ਦਾ ਵਿਰੋਧ ਕਰ ਰਹੇ ਸਨ। ਜਿਸ ਕਾਰਨ ਪਰਿਵਾਰ ‘ਚ ਅਕਸਰ ਛੋਟੀ ਮੋਟੀ ਬਹਿਸਬਾਜ਼ੀ ਹੁੰਦੀ ਰਹਿੰਦੀ ਪਰ ਬੀਤੀ ਰਾਤ ਇਸ ਬਹਿਸਬਾਜ਼ੀ ਨੇ ਭਿਆਨਕ ਝਗੜੇ ਦਾ ਰੂਪ ਲੈ ਲਿਆ ਅਤੇ ਤੈਸ਼ ਵਿੱਚ ਆਏ ਦੀਪਕ ਨੇ ਆਪਣੀ ਭੈਣ ਬਿੰਦੂ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।

ਇਸ ਦੌਰਾਨ ਕਾਤਲ ਦੀਪਕ ਨੇ ਵਿੱਚ ਬਚਾਅ ਲਈ ਆਏ ਭਰਾ ਚੰਦਨ ਨੂੰ ਵੀ ਨਹੀਂ ਬਖਸਿਆ। ਘਰ ‘ਚ ਰੌਲਾ ਰੱਪਾ ਸੁਣ ਆਸਪਾਸ ਦੇ ਲੋਕਾਂ ਨੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਪਹੁੰਚਣ ਤੱਕ ਦੋਵੇਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਸਨ। ਫਿਲਹਾਲ ਪੁਲਿਸ ਨੇ ਦੋਸ਼ੀ ਭਰਾ ਨੂੰ ਗ੍ਰਿਫਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਮ੍ਰਿਤਕ ਥਾਣੇਦਾਰ ਚੰਦਨ ਕੁਮਾਰ ਦੀ ਤਲਾਕਸ਼ੁਦਾ ਪਤਨੀ ਮੁਤਾਬਕ ਉਹ ਆਪਣੇ ਪਤੀ ਚੰਦਨ ਕੁਮਾਰ ਤੋਂ ਕੁੱਝ ਸਾਲ ਅਲੱਗ ਰਹਿ ਰਹੀ ਹੈ ਅਤੇ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਫੋਨ ਕਰ ਘਟਨਾ ਬਾਰੇ ਜਾਣਕਾਰੀ ਦਿੱਤੀ। ਦੱਸ ਦਈਏ ਕਿ ਮ੍ਰਿਤਕ ਚੰਦਨ ਕੁਮਾਰ ਦੀ 13-14 ਸਾਲਾਂ ਦੀ ਬੇਟੀ ਵੀ ਉਨ੍ਹਾਂ ਦੀ ਪਤਨੀ ਨਾਲ ਆਪਣੇ ਨਾਨਕੇ ਘਰ ਹੀ ਰਹਿੰਦੀ ਸੀ।

Read Also ਪਤੀ-ਪਤਨੀ ਅਤੇ ਪੁੱਤਰ ਨਾਲ ਕਿਸਨੇ ਖੇਡੀ ਖ਼ੂਨੀ ਹੋਲੀ !

ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹੈ ਅਤੇ ਇਨਸਾਨ ਆਧੁਨਿਕਤਾ ਦੇ ਦੌਰ ਵੱਲ ਵਧ ਰਿਹਾ ਹੈ। ਤਿਵੇਂ ਤਿਵੇਂ ਇਨਸਾਨ ਦੇ ਅੰਦਰੋਂ ਰਿਸ਼ਤਿਆਂ ਦਾ ਪਿਆਰ ਅਤੇ ਸ਼ਹਿਣਸੀਲਤਾ ਖਤਮ ਹੁੰਦੀ ਜਾ ਰਹੀ ਹੈ। ਪਰਿਵਾਰਾਂ ਦਾ ਇਕੱਠੇ ਬੈਠਣਾ, ਇੱਕ ਦੂਜੇ ਦੇ ਮਾਮਲਿਆਂ ਵਿੱਚ ਸਲਾਹ ਮਸ਼ਵਰਾ ਦੇਣਾ, ਹੁਣ ਕਿਤੇ ਨਜ਼ਰੀ ਨਹੀਂ ਆਉਂਦਾ, ਪਰ ਜੇ ਕੁੱਝ ਨਜ਼ਰੀਂ ਆਉਂਦਾ ਹੈ, ਤਾਂ ਬੱਸ ਆਪਸੀ ਰਿਸ਼ਤਿਆਂ, ਭੈਣ ਭਰਾਵਾਂ ਅਤੇ ਜਜ਼ਬਾਤਾਂ ਦਾ ਕਤਲ।

Like
Like Love Haha Wow Sad Angry
Girl in a jacket

LEAVE A REPLY