ਜੇਲ੍ਹ ਸੁਪਰਡੈਂਟ ਤਸ਼ੱਦਦ ਕਰਕੇ ਮੰਗਦੈ ਰਿਸ਼ਵਤ, ਕੈਦੀ ਨੇ ਜੱਜ ਅੱਗੇ ਕੀਤੇ ਖ਼ੁਲਾਸੇ

Girl in a jacket
Like
Like Love Haha Wow Sad Angry
2
Girl in a jacket

ਪਟਿਆਲਾ : ਪਟਿਆਲਾ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਇੱਕ ਕੈਦੀ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੂਪਰਡੈਂਟ ਅਤੇ ਡਿਪਟੀ ਸੁਪਰਡੈਂਟ ਤੇ ਗੰਭੀਰ ਇਲਜ਼ਾਮ ਲਗਾਏ ਹਨ। ਕੈਦੀ ਵਿਸ਼ਾਲ ਸਿੰਘ ਉਰਫ ਬੱਗਾ ਨੇ ਆਪਣੀ ਹੱਥ ਲਿਖਤ ਸ਼ਿਕਾਇਤ ‘ਚ ਦੋਸ਼ ਲਾਇਆ ਹੈ ਕਿ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਅਤੇ ਡਿਪਟੀ ਸੁਪਰਡੈਂਟ ਨੇ ਉਸਦੀ ਕਥਿਤ ਨਾਜਾਇਜ਼ ਕੁੱਟ ਮਾਰ ਕੀਤੀ ਅਤੇ ਉਸ ਕੋਲੋਂ 20 ਹਜ਼ਾਰ ਰੁਪਏ ਦੀ ਮੰਗ ਵੀ ਕੀਤੀ। ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਕੈਦੀ ਵਿਸ਼ਾਲ ਮੁਤਾਬਕ ਜੇਲ੍ਹ ਨਾ ਕੇਵਲ ਉਸ ਨਾਲ, ਸਗੋਂ ਹੋਰਨਾਂ ਕੈਦੀ ਨਾਲ ਵੀ ਇਹੀ ਵਤੀਰਾ ਕੀਤਾ ਜਾਂਦਾ ਹੈ।ਪੇਸ਼ੀ ਦੌਰਾਨ ਕੈਦੀ ਵਿਸ਼ਾਲ ਸਿੰਘ ਨੂੰ ਮਿਲਣ ਆਈ ਉਸਦੀ ਮਾਂ ਮੁਤਾਬਕ, ਜੇਲ੍ਹ ਸੁਪਰਡੈਂਟ ਵੱਲੋਂ ਵਿਸ਼ਾਲ ਸਿੰਘ ਦੀ ਕਥਿਤ ਕੁੱਟਮਾਰ ਕੀਤੀ ਗਈ।

Read Also ਹੁਣ ਪੰਜਾਬ ਦੀ ਇਸ ਜੇਲ੍ਹ `ਚ ਖ਼ੂਨ-ਓ-ਖ਼ੂਨ ਹੋਏ ਕੈਦੀ

ਵਿਸ਼ਾਲ ਸਿੰਘ ਦੀ ਮਾਂ ਮੁਤਾਬਕ ਜੇਲ੍ਹ ਸੁਪਰਡੈਂਟ ਵੱਲੋਂ ਕਿਸੇ ਕੈਦੀ ਦੀ ਧੀ ਦੇ ਅਕਾਊਂਟ ਵਿੱਚ ਇਹ ਪੈਸੇ ਪੁਆਏ ਜਾਂਦੇ ਹਨ। ਉਧਰ ਵਿਸ਼ਾਲ ਸਿੰਘ ਵੱਲੋਂ ਪੇਸ਼ ਹੋਏ ਵਕੀਲ ਮੁਤਾਬਕ ਸ਼ਿਕਾਇਤ ਤੋਂ ਬਾਅਦ ਅਦਾਲਤ ਨੇ ਕੈਦੀ ਵਿਸ਼ਾਲ ਨੂੰ ਸੰਗਰੂਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਸਾਰੀ ਘਟਨਾ ਸਬੰਧੀ ਸਾਡੇ ਸਹਿਯੋਗੀ ਅਨਿੱਲ ਠਾਕੁਰ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਰਾਜਨ ਕਪੂਰ ਨਾਲ ਗੱਲਬਾਤ ਕੀਤੀ ਗਈ। ਦੱਸ ਦਈਏ ਕਿ ਕੈਦੀ ਵਿਸ਼ਾਲ ਸਿੰਘ ਪਟਿਆਲਾ ਦੇ ਪਿੰਡ ਜਾਹਲਾਂ-ਖੁਰਦ ਦਾ ਵਾਸੀ ਹੈ ਅਤੇ ਭੁੱਕੀ ਤਸਕਰੀ ਦੇ ਕੇਸ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ। ਫਿਲਹਾਲ ਇਸ ਮਾਮਲੇ ਵਿੱਚ ਹੋਰ ਕੀ ਕੁੱਝ ਨਿਕਲ ਕੇ ਸਾਹਮਣੇ ਆਉਂਦਾ ਹੈ, ਦੇਖਣਾ ਲਾਜ਼ਮੀ ਹੋਵੇਗਾ।

Like
Like Love Haha Wow Sad Angry
2
Girl in a jacket

LEAVE A REPLY