ਛੋਟੇ ਬੱਚਿਆਂ ਦੀ ਸਕੂਲੀ ਵੈਨ ਘੇਰ ਕੇ ਬੰਦੇ ਨੇ ਕੀਤੀ ਘਟੀਆ ਕਰਤੂਤ, ਬੱਚੇ ਕਰਦੇ ਰਹੇ ਮਿੰਨਤਾਂ (ਵੀਡੀਓ)

Girl in a jacket
Like
Like Love Haha Wow Sad Angry

ਫਰੀਦਕੋਟ : ਸਕੂਲ ਵੈਨ ‘ਚ ਰੋ ਰਹੇ ਇਹ ਨਿੱਕੇ-ਨਿੱਕੇ ਬੱਚੇ ਕੁੱਟਮਾਰ ਕਾਰਨ ਨਹੀਂ ਰੋ ਰਹੇ ਸਗੋਂ ਇਸ ਕਰਕੇ ਰੋ ਰਹੇ ਹਨ ਕਿ ਇਨ੍ਹਾਂ ਦੀ ਸਕੂਲ ਵੈਨ ਦੇ ਡਰਾਇਵਰ ਦੇ ਨਾਲ ਇੱਕ ਵਿਆਕਤੀ ਬਹਿਸਬਾਜੀ ਕਰ ਰਿਹਾ ਹੈ। ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਇਹ ਵਿਅਕਤੀ ਜ਼ਬਰਦਸਤੀ ਸਕੂਲ ਵੈਨ ‘ਚ ਵੜ ਕੇ ਡਰਾਇਵਰ ਨਾਲ ਬਹਿਸ ਕਰ ਰਿਹਾ ਹੈ ਅਤੇ ਡਰਾਇਵਰ ਨੂੰ ਬੱਸ ‘ਤੋਂ ਖਿੱਚ ਕੇ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਸੇਵਾਦਾਰ ਨੇ ਦੱਸਿਆ ਉਨ੍ਹਾਂ ਦੀ ਸਸਥਾ ਦੇ ਸਕੂਲ ‘ਚ ਕਾਫੀ ਪਿੰਡਾਂ ‘ਚੋ ਬੱਚੇ ਪ੍ਰਾਈਵੇਟ ਵੈਨਾਂ ਰਾਹੀਂ ਆਉਂਦੇ ਹਨ। ਇਸੇ ਤਹਿਤ ਪਿੰਡ ਸਿਮਰੇਵਾਲਾ ਸਮੇਤ ਹੋਰਨਾਂ ਪਿੰਡਾਂ ਦੇ ਬੱਚਿਆਂ ਨੂੰ ਸਕੂਲ ‘ਚ ਲੈ ਕੇ ਆਉਣ ਵਾਲੀ ਬੱਚਿਆਂ ਸਮੇਤ ਵੇਨ ਨੂੰ ਮਿਡੂਮਾਂਨ ਦੇ ਇੱਕ ਵਿਅਕਤੀ ਨੇ ਘੇਰ ਕੇ ਡਰਾਈਵਰ ਨਾਲ ਜੋ ਬੱਚਿਆਂ ਦੇ ਸਾਹਮਣੇ ਬਹਿਸ ਕੀਤੀ ਹੈ ਉਹ ਬੇਹੱਦ ਮੰਦਭਾਗੀ ਗੱਲ ਹੈ ਜਿਸ ਨਾਲ ਮਸੂਮ ਬੱਚਿਆਂ ਦੇ ਮਨਾਂ ਚ ਸਹਿਮ ਪੈਦਾ ਹੋ ਗਿਆ ਸੀ।

Read Also ਡ੍ਰਾਈਵਰ ਨੇ ਮੌਕੇ ਤੋਂ ਵੈਨ ਭਜਾਕੇ ਬਚਾਈਂਆ ਜਾਨਾਂ,ਸਕੂਲੀ ਵੈਨ ਤੇ ਗੋਲੀਆਂ ਦੀ ਬਰਸਾਤ

ਇਸ ਮਾਮਲੇ ‘ਚ ਸਕੂਲ ਦੇ ਡਰਾਈਵਰ ਵਲੋਂ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਹ ਅਪੀਲ ਕਰਦੇ ਹਨ ਕਿ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਸਕੂਲ ਮੈਨੇਜਮੈਂਟ ਨਾਲ ਗੱਲ ਕਰੇ ਜਾਂ ਇਕੱਲੇ ਡਰਾਈਵਰ ਨਾਲ ਗੱਲ ਕਰੇ ਜੇਕਰ ਬੱਚਿਆਂ ਸਮੇਤ ਕੋਈ ਅਜਿਹੀ ਬਦਤਮੀਜ਼ੀ ਕਰੇਗਾ ਉਹ ਬਖਸ਼ਣ ਯੋਗ ਨਹੀਂ ਹੋਵੇਗੀ ਉਸ ਵਰੁੱਧ ਸਖਤ ਕਨੂੰਨੀ ਕਾਰਵਾਈ ਕਰਵਾਈ ਜਾਵੇਗੀ।

Like
Like Love Haha Wow Sad Angry
Girl in a jacket

LEAVE A REPLY