NewsBreaking NewsD5 specialIndiaPoliticsPunjab

ਚੰਡੀਗੜ੍ਹ ‘ਚ ਮਜ਼ਬੂਤ ਰਹੇਗੀ ਪੰਜਾਬ ਦੀ ਪਕੜ : ਅਕਾਲੀਦਲ

ਚੰਡੀਗੜ੍ਹ : ਸਾਬਕਾ ਸੀ.ਐਮ.ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ। ਇਸ ਤੋਂ ਬਾਅਦ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਰਾਜਨਾਥ ਸਿੰਘ ਨੇ ਉਨ੍ਹਾ ਨੂੰ ਯੂਟੀ ਵਿੱਚ ਨਿਯੁਕਤੀਆਂ ਦੇ ਦੌਰਾਨ ਪੰਜਾਬ ਹਰਿਆਣਾ ਦਾ 60,40 ਦਾ ਅਨੁਪਾਤ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਜੁਲਾਈ 2018 ਵਿੱਚ ਸਿੱਖ ਮਹਿਲਾਵਾਂ ਲਈ ਚੰਡੀਗੜ੍ਹ ਵਿੱਚ ਹੈਲਮੈਟ ਨੂੰ ਜ਼ਰੂਰੀ ਬਣਾਉਣ ਵਾਲਾ ਨੋਟੀਫੀਕੇਸ਼ਨ ਵਾਪਸ ਲਿਆ ਜਾਵੇਗਾ ਤੇ ਪਹਿਲਾਂ ਵਾਂਗ ਦੋਪਹਿਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਦੀ ਛੋਟ ਦਿੱਤੀ ਜਾਵੇਗੀ। ਸਾਬਕਾ ਸੀ.ਐਮ.ਬਾਦਲ ਨੇ ਸਿੱਖਾਂ ਦੀਆਂ ਦੋਵੇਂ ਅਹਿਮ ਮੰਗਾਂ ਮੰਨਣ ਲਹੀ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਹੈ।

Read Also ਵੇਖੋ ਵਿਧਾਨ ਸਭਾ ਤੋਂ ਭੱਜਿਆ ਅਕਾਲੀ ਦਲ!

ਬਾਦਲ ਨੇ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਸੰਘੀ ਖੇਤਰਾਂ ਵਿੱਚ ਸਾਂਝੇ ਪੁਲਿਸ ਫੋਰਸ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਚੰਡੀਗੜ੍ਹ ਤੇ ਪੰਜਾਬ ਦੇ ਅਧਿਕਾਰ ਨੂੰ ਕੀਤਾ ਜਾ ਰਿਹਾ ਹੈ। ਇਸਦੇ ਰਾਹੀਂ ਪ੍ਰਵੇਸ਼ ਲੈਵਲ ਤੇ 50 ਪ੍ਰਤੀਸ਼ਤ ਪੁਲਿਸ ਕਰਮਚਾਰੀ ਦੇ ਅਹੁਦਿਆਂ ਦੀ ਸਿੱਧੀ ਭਰਤੀ ਕੀਤੀ ਜਾਣੀ ਸੀ। ਬਾਕੀ ਭਰਤੀਆਂ ਦਾ ਨਿਪਸ ਕੈਡਰ ਦੇ ਰਾਹੀਂ ਹੋਣੀਆਂ ਸਨ। ਸਾਬਕਾ ਸੀ.ਐਮ. ਨੇ ਕਿਹਾ ਕਿ ਇਹ ਪੰਜਾਬ ਪੁਨਰਗਠਨ ਐਕਟ ਦਾ ਸਿੱਧਾ ਉਲੰਘਨ ਹੈ ਜਿਹੜਾ ਕਿ ਇਹ ਸਿੱਧ ਕਰਦਾ ਹੈ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਲਈ ਕਰਮਚਾਰੀ ਦੀ ਭਰਤੀ ਪੰਜਾਬ ਹਰਿਆਣਾ ਤੋਂ 60,40 ਦੇ ਅਨੁਪਾਤ ਵਿੱਚ ਕੀਤੀ ਜਾਵੇਗੀ। ਬਾਦਲ ਨੇ ਦਾਅਵਾ ਕੀਤਾ ਕਿ ਰਾਜਨਾਥ ਸਿੰਘ ਨੇ ਇਸ ਤੇ ਦੁਬਾਰਾ ਵਿਚਾਰ ਕਰਨ ਦੇ ਨਾਲ ਇਹ ਵੀ ਵਿਸ਼ਵਾਸ਼ ਦਿੱਤਾ ਹੈ ਕਿ ਪੰਜਾਬ ਦੇ ਨਾਲ ਨਾਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਬਾਦਲ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਅਪੀਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button