ਗੁਰਦੁਆਰਾ ਸਾਹਿਬ ਜਾ ਰਹੇ ਦੋ ਭਰਾਵਾਂ ਨਾਲ ਵਾਪਰਿਆ ਭਾਣਾ, ਮਿਲੀ ਦਰਦਨਾਕ ਮੌਤ (ਵੀਡੀਓ)

Girl in a jacket
Like
Like Love Haha Wow Sad Angry

ਰੂਪਨਗਰ : ਵਿਸਾਖੀ ਪੰਜਾਬ `ਚ ਖੁਸ਼ੀਆਂ ਅਤੇ ਖੇੜਿਆਂ ਦਾ ਤਿਉਹਾਰ ਹੈ।ਇਸ ਦਿਨ ਲੋਕ ਜਿਥੇ ਖੁਸ਼ੀਆਂ ਮਨਾਉਂਦੇ ਹਨ ਅਤੇ ਧਾਰਮਿਕ ਸਥਾਨਾਂ `ਤੇ ਜਾ ਕੇ ਮੱਥਾ ਟੇਕ ਦੇ ਹਨ ਅਤੇ ਆਪਣੀ ਫਸਲ ਦੀ ਚੰਗੀ ਪੈਦਾ ਵਰ ਦੀ ਅਰਦਾਸ ਕਰਦੇ ਹਨ ਪਰ ਅੱਜ ਦੇ ਮਸ਼ੀਨੀ ਯੁੱਗ ਵਿੱਚ ਆਵਾਜ਼ਾਈ ਦੇ ਸਾਧਨਾਂ ਕਾਰਨ ਹੁੰਦੇ ਹਾਦਸੇ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਮੌਕਿਆਂ ਨੂੰ ਗਮੀ ਵਿੱਚ ਤਬਦੀਲ ਕਰ ਦਿੰਦੇ ਹਨ। ਰੋਪੜ ਵਿਖੇ ਵੀ ਕੁਝ ਇਸੇ ਤਰ੍ਹਾਂ ਦੀ ਹੀ ਦੁਰਘਟਨਾ ਦੇ ਵਾਪਰਨ ਦੀ ਖਬਰ ਹੈ ਜਿਥੇ ਵਿਸਾਖੀ ਮੌਕੇ ਪ੍ਰਮਾਤਮਾ ਦਾ ਸੁਕਰੀਆਂ ਅਦਾ ਕਰਨ ਲਈ ਗੁਰਦੁਆਰਾ ਸਾਹਿਬ ਜਾ ਰਹੇ ਦੋ ਭਾਰਵਾਂ ਨੂੰ ਬਲਾਚੌਰ ਮਾਰਗ `ਤੇ ਵਾਪਰੇ ਸੜਕ ਹਾਦਸੇ ਵਿੱਚ ਇਨ੍ਹਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਜਾਨ ਚਲੀ ਗਈ।

Read Also ਨੌਜਵਾਨਾਂ ਦੀ ਦਰਦਨਾਕ ਮੌਤ ਤੇ ਰੋਣ-ਪਿੱਟਣ , ਸਰਪੰਚੀ ਦੀਆਂ ਵੋਟਾਂ ਦਾ ਖੌਫ਼ਨਾਕ ਮੰਜ਼ਰ

ਦੋਵੇਂ ਨੌਜਵਾਨ ਆਪਸ ਵਿੱਚ ਚਚੇਰੇ ਭਰਾ ਲੱਗਦੇ ਸਨ ਤੇ ਨੇੜਲੇ ਪਿੰਡ ਪਨਿਆਲੀ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਨੌਜਵਾਨਾਂ ਦੇ ਮੋਟਰਸਾਈਕਲ ਦੀ ਇੱਕ ਟੈਂਪੂ ਟਰੈਵਲਰ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 17 ਤੇ ਦੂਜੇ ਦੀ 18 ਸਾਲ ਸੀ। ਦੋਵਾਂ ਦੀ ਪਛਾਣ ਹਰਮਨ ਸਿੰਘ ਤੇ ਜਸਕਰਨ ਸਿੰਘ ਵਜੋਂ ਹੋਈ ਹੈ। ਹਰਮਨ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਵਾਰਸ ਸੀ।

ਦੂਜੇ ਪਾਸੇੇ ਪੁਲਿਸ ਵਲੋਂ ਇਸ ਦੁਰਘਟਨਾਂ ਦੀ ਜਾਂਚ ਕੀਤੀ ਜਾ ਰਹੀ, ਫਿਲਹਾਲ ਟੈਂਪੂ ਟਰੈਵਲ ਦਾ ਡਰਾਇਵਰ ਫਰਾਰ ਦੱਸਿਆ ਜਾ ਰਿਹਾ ਹੈ। ਖੁਸ਼ੀਆਂ ਦੇ ਇਸ ਤਿਉਹਾਰ ਮੌਕੇ ਵਾਪਰੇ ਇਸ ਸੜਕ ਹਾਦਸੇ ਨੇ ਜਿਥੇ ਖੁਸ਼ੀ ਦੇ ਇਸ ਮੌਕੇ ਨੂੰ ਗਮੀਆਂ ਵਿੱਚ ਬਦਲ ਦਿੱਤਾ ਉਥੇ ਹੀ ਭਰ ਜਵਾਨੀ ਵਿੱਚ ਦੋ ਘਰਾਂ ਦੇ ਚਿਰਾਗਾਂ ਨੂੰ ਵੀ ਬੁਝਾਂ ਦਿੱਤਾ ਹੈ।ਲੋੜ ਹੈ ਸਾਨੂੰ ਸੜਕ ਦੁਰਘਟਨਾਵਾਂ ਨੂੰ ਰੋਕਣ ਦੀ ਤਾਂ ਜੋ ਅਗੇ ਤੋਂ ਇਸ ਤਰ੍ਹਾਂ ਕੋਈ ਆਪਣੀ ਜਾਨ ਤੋਂ ਹੱਥ ਨਾ ਧੋ ਸਕੇ।

Like
Like Love Haha Wow Sad Angry
Girl in a jacket

LEAVE A REPLY