ਖੰਨਾ ‘ਚ ਚੋਣ ਜ਼ਾਬਤੇ ਦੌਰਾਨ 62.30 ਲੱਖ ਰੁਪਏ ਬਰਾਮਦ

Girl in a jacket
Like
Like Love Haha Wow Sad Angry

ਖੰਨਾ : ਦੇਸ਼ ‘ਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ‘ਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਿਆ ਹੈ। ਇਸ ਤੋਂ ਬਾਅਦ ਹੁਣ ਪੰਜਾਬ ਦੇ ਖੰਨਾ ‘ਚ ਦੋ ਵਿਅਕਤੀਆਂ ਤੋਂ ਵੱਖ-ਵੱਖ ਲੱਖਾਂ ਰੁਪਏ ਬਰਾਮਦ ਕੀਤੇ ਗਏ ਹਨ। ਫੜੇ ਗਏ ਵਿਅਕਤੀਆਂ ਤੋਂ 49.80 ਲੱਖ ਤੇ 12.5 ਲੱਖ ਰੁਪਏ ਯਾਨੀ ਕੁਲ 62.30 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਫੜੀ ਗਈ ਰਕਮ ਸਬੰਧਤ ਦਸਤਾਵੇਜ਼ ਨਾ ਦਿਖਾ ਪਾਉਣ ਕਾਰਨ ਫਿਲਹਾਲ ਲਈ ਸਾਰੇ ਪੈਸੇ ਜ਼ਬਤ ਕਰ ਲਏ ਗਏ ਹਨ।

Read Also ਚੰਡੀਗੜ੍ਹ ‘ਚ ਆਂਡੇ ਮਾਰ ਹੋਲੀ ਮਨਾਉਣ ਵਾਲਿਆਂ ਦੀ ਖੈਰ ਨਹੀਂ

ਇਸ ਸਬੰਧੀ ਖੰਨਾ ਪੁਲਿਸ ਦੇ ਐਸਐਸਪੀ ਧਰੁਵ ਦਹੀਆ ਨੇ ਪ੍ਰੈੱਸ ਕਾਨਫਰੰਸ ‘ਚ ਵੀ ਜਾਣਕਾਰੀ ਦਿੱਤੀ ਹੈ। ਐਸਐਸਪੀ ਨੇ ਕਿਹਾ ਕਿ ਖੰਨਾ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਕਾਰ ਵਿੱਚੋਂ 49.80 ਲੱਖ ਰੁਪਏ ਤੇ ਦੂਜੀ ਗੱਡੀ ਵਿੱਚੋਂ 12 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਦਸਤਾਵੇਜ਼ ਪੇਸ਼ ਨਾ ਕਰ ਪਾਉਣ ਕਾਰਨ ਫੜੀ ਗਈ ਰਾਸ਼ੀ ਬਾਰੇ ਇਨਕਮ ਟੈਕਸ ਆਈਡੀ ਟੀਮ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

Like
Like Love Haha Wow Sad Angry
Girl in a jacket

LEAVE A REPLY